DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Homelessness: ਬਿਰਧ ਮਹਿਲਾ ਤੰਬੂ ’ਚ ਜ਼ਿੰਦਗੀ ਕੱਟਣ ਲਈ ਮਜਬੂਰ

ਅੌਲਾਦ ਨੇ ਵਿਆਹ ਮਗਰੋਂ ਇਕੱਲੀ ਛੱਡਿਆ; ਪੱਕੀ ਛੱਤ ਲਈ ਸਰਕਾਰ ਨੂੰ ਅਪੀਲ

  • fb
  • twitter
  • whatsapp
  • whatsapp
featured-img featured-img
ਛੱਪੜ ਕੰਢੇ ਤੰਬੂ ਵਿੱਚ ਬੈਠੀ ਹੋਈ ਰਣਜੀਤ ਕੌਰ।
Advertisement
ਉਮਰ ਦੇ ਆਖ਼ਰੀ ਪੜਾਅ ਵਿੱਚ ਜਿੱਥੇ ਬਜ਼ੁਰਗਾਂ ਨੂੰ ਸੁਰੱਖਿਅਤ ਆਸਰੇ ਦੀ ਲੋੜ ਹੁੰਦੀ ਹੈ, ਉੱਥੇ ਹੀ ਹਲਕਾ ਖੇਮਕਰਨ ਦੇ ਪਿੰਡ ਮਰਗਿੰਦਪੁਰਾ ਦੀ ਬਿਰਧ ਮਹਿਲਾ ਰਣਜੀਤ ਕੌਰ (70) ਛੱਪੜ ਦੇ ਕੰਢੇ ਤੰਬੂ ਹੇਠਾਂ ਰਹਿਣ ਲਈ ਮਜਬੂਰ ਹੈ। ਰਣਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਕੁੱਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਪੁੱਤਰ ਅਤੇ ਧੀ ਵੀ ਵਿਆਹ ਤੋਂ ਪਿੱਛੋਂ ਉਸ ਨੂੰ ਇਕੱਲਾ ਛੱਡ ਗਏ। ਕੋਈ ਸਹਾਰਾ ਨਾ ਮਿਲਣ ਕਾਰਨ ਉਹ ਆਪਣੇ ਸਹੁਰਾ ਪਿੰਡ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਮਰਗਿੰਦਪੁਰਾ ਆ ਗਈ, ਪਰ ਇੱਥੇ ਵੀ ਉਸ ਨੂੰ ਪੱਕਾ ਘਰ ਨਸੀਬ ਨਹੀਂ ਹੋ ਸਕਿਆ।

ਰਣਜੀਤ ਕੌਰ ਅਨੁਸਾਰ ਬਰਸਾਤ ਦੇ ਦਿਨਾਂ ਵਿੱਚ ਤੰਬੂ ’ਚ ਪਾਣੀ ਭਰ ਜਾਂਦਾ ਹੈ ਅਤੇ ਛੱਪੜ ਨੇੜੇ ਹੋਣ ਕਾਰਨ ਜ਼ਹਿਰੀਲੇ ਜੀਵ-ਜੰਤੂਆਂ ਦਾ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਉਸ ਨੇ ਸਰਕਾਰ, ਪ੍ਰਸ਼ਾਸਨ ਅਤੇ ਦਾਨੀ ਸੱਜਣਾਂ ਅੱਗੇ ਸਿਰ ’ਤੇ ਪੱਕੀ ਛੱਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

Advertisement

ਇਸ ਸਬੰਧੀ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਾਤਾ ਨੂੰ ਰਹਿਣ ਲਈ ਥਾਂ ਦਿੱਤੀ ਗਈ ਹੈ। ਇਸ ਵਾਰ ਪਿੰਡ ਵਿੱਚ 25 ਪੱਕੇ ਮਕਾਨਾਂ ਲਈ ਗ੍ਰਾਂਟ ਪ੍ਰਾਪਤ ਹੋਈ ਹੈ, ਨਿਰਧਾਰਿਤ ਪ੍ਰਕਿਰਿਆ ਕਾਰਨ ਮੌਜੂਦਾ ਸਰਕਾਰੀ ਗ੍ਰਾਂਟ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੀ ਗ੍ਰਾਂਟ ਵਿੱਚ ਪਹਿਲ ਦੇ ਆਧਾਰ ’ਤੇ ਉਨ੍ਹਾਂ ਦਾ ਨਾਂ ਭੇਜ ਕੇ ਪੱਕਾ ਕਮਰਾ ਬਣਾਇਆ ਜਾਵੇਗਾ। ਦੂਜੇ ਪਾਸੇ ਪਿੰਡ ਵਾਸੀਆਂ ਨੇ ਇਸ ਸਥਿਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਬਜ਼ੁਰਗ ਮਹਿਲਾ ਨੂੰ ਜਲਦ ਤੋਂ ਜਲਦ ਪੱਕਾ ਆਸਰਾ ਦਿੱਤਾ ਜਾਵੇ।

Advertisement

Advertisement
×