ਪੁਰਾਣੀ ਰੰਜਿਸ਼ ਕਾਰਨ ਘਰ ’ਤੇ ਹਮਲਾ, ਕਾਰਾਂ ਭੰਨੀਆਂ, 2 ਜ਼ਖ਼ਮੀ

* ਦਰਵਾਜ਼ੇ ਭੰਨੇ ਤੇ ਗੋਲੀਆਂ ਚਲਾਈਆਂ; ਐੱਸਐੱਚਓ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ

ਪੁਰਾਣੀ ਰੰਜਿਸ਼ ਕਾਰਨ ਘਰ ’ਤੇ ਹਮਲਾ, ਕਾਰਾਂ ਭੰਨੀਆਂ, 2 ਜ਼ਖ਼ਮੀ

ਪੀੜਤ ਪਰਿਵਾਰ ਘਟਨਾ ਬਾਰੇ ਦੱਸਦਾ ਹੋਇਆ (ਇਨਸੈੱਟ) ਨੁਕਸਾਨੀਆਂ ਕਾਰਾਂ।

ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 27 ਫਰਵਰੀ 

ਬੀਤੀ ਦੇਰ ਰਾਤ ਇੱਥੋਂ ਨਜ਼ਦੀਕ ਪਿੰਡ ਦੇਵੀਦਾਸਪੁਰਾ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਧਿਰ ਨੇ ਦੂਜੀ ਧਿਰ ਦੇ ਤਿੰਨ ਘਰਾਂ ਉੱਪਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕੀਤਾ। ਹਮਲੇ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਸੁਰਜੀਤ ਸਿੰਘ ਦੇਵੀਦਾਸਪੁਰਾ ਨੇ ਦੱਸਿਆ ਉਹ ਬੀਤੀ ਰਾਤ ਪਿੰਡ ਵਿਚ ਹੀ ਕਿਸੇ ਪ੍ਰੋਗਰਾਮ ਤੋਂ ਵਾਪਸ ਘਰ ਆਏ ਤਾਂ ਰਾਤ ਕਰੀਬ ਗਿਆਰਾਂ ਵਜੇ ਉਨ੍ਹਾਂ ਦੇ ਹੀ ਰਿਸ਼ਤੇਦਾਰ ਅਮਰਦੀਪ ਸਿੰਘ, ਅਰਸ਼ਦੀਪ ਸਿੰਘ, ਆਕਾਸ਼ਦੀਪ ਸਿੰਘ, ਹਰਦੀਪ ਸਿੰਘ, ਮੇਜਰ ਸਿੰਘ, ਦੀਪਾ, ਮੰਗਾ, ਸੋਢੀ, ਲਾਭ, ਸੰਤੋਖ ਸਿੰਘ, ਜੀਵਨ ਸਿੰਘ ਦੇ ਨਾਲ ਹੋਰ ਦਸ-ਬਾਰਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਆ ਕੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ ਬਾਹਰ ਗੋਲੀਆਂ ਚਲਾਈਆਂ। ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਉਨ੍ਹਾਂ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹਮਲਾਵਰਾਂ ਨੇ ਉਨ੍ਹਾਂ ਦੇ ਘਰ ਖੜ੍ਹੀ ਉਨ੍ਹਾਂ ਦੀ ਕਾਰ ਪੀਬੀ 29 ਆਰ 2188 ਡਿਜ਼ਾਇਰ ਅਤੇ ਉਨ੍ਹਾਂ ਦੀ ਧੀ ਦੀ ਕਾਰ ਪੀਬੀ 32 ਜ਼ੈੱਡ 3658 ਆਲਟੋ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਕਾਰ ਪੀਬੀ 02 ਈਏ 2728 ਬਰੀਜ਼ਾ ਭੰਨ ਤੋੜ ਦਿੱਤੀਆਂ। ਉਨ੍ਹਾਂ ਦੇ ਦੋ ਪੁੱਤਰ ਜੋਧਾ ਅਤੇ ਵਿੱਕੀ ਜ਼ਖ਼ਮੀ ਹੋ ਗਏ। ਜੰਡਿਆਲਾ ਗੁਰੂ ਦੇ ਐੱਸਐੱਚਓ ਸਵਰਨ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੀੜਤ ਪਰਿਵਾਰ ਦਾ ਮੈਡੀਕਲ ਆਉਂਦਿਆਂ ਹੀ ਹਮਲਾਵਰਾਂ ਉਪਰ ਪਰਚਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਥਾਣੇ ਅੱਗੇ ਪੱਕਾ ਮੋਰਚਾ ਲਗਾਉਣ ਦੀ ਚਿਤਾਵਨੀ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਬੀਤੇ ਹਫਤਾ ਪਹਿਲਾਂ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਧਾਰੜ ਵਿੱਚ ਹੋਏ ਝਗੜੇ ਦੌਰਾਨ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਾ ਹੋਣ ’ਤੇ ਕਿਸਾਨ ਸੰਘਰਸ਼ ਕਮੇਟੀ ਨੇ ਇੱਕ ਮਾਰਚ ਤੋਂ ਥਾਣੇ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੇ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਤੇ ਜ਼ੋਨ ਸਕੱਤਰ ਲਖਬੀਰ ਸਿੰਘ ਵੈਰੋਵਾਲ਼ ਨੇ ਕਿਹਾ ਬੀਤੀ 19 ਫਰਵਰੀ ਨੂੰ ਜੰਡਿਆਲਾ ਗੁਰੂ ਥਾਣੇ ਅਧੀਨ ਪੈਂਦੇ ਪਿੰਡ ਧਾਰੜ ਵਿੱਚ ਸਤਨਾਮ ਸਿੰਘ ਦਾ ਜਗਰੂਪ ਸਿੰਘ, ਗੁਰਮੇਲ ਸਿੰਘ ਅਤੇ ਹਰਭੇਜ ਸਿੰਘ ਨਾਲ ਮਾਮੂਲੀ ਤਕਰਾਰ ਉਪਰੰਤ ਹੋਏ ਝਗੜੇ ਬਾਅਦ ਉਨ੍ਹਾਂ ਨੇ ਹਥਿਆਰਾਂ ਨਾਲ ਉਸ ਉਪਰ 10-12 ਫਾਇਰ ਕੀਤੇ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਖਡੂਰ ਸਾਹਿਬ ਵੱਲੋਂ ਇੱਕ ਮਾਰਚ ਨੂੰ ਥਾਣਾ ਜੰਡਿਆਲਾ ਗੁਰੂ ਵਿੱਚ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All