ਝੱਖੜ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਭਾਰੀ ਨੁਕਸਾਨ

ਝੱਖੜ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਭਾਰੀ ਨੁਕਸਾਨ

ਖੋਖਰ ਕੋਟਲੀ ਵਿੱਚ ਝੱਖੜ ਨਾਲ ਖੰਭਾ ਟੁੱਟ ਕੇ ਡਿੱਗਿਆ ਪਿਆ ਟਰਾਂਸਫਾਰਮਰ।

ਐੱਨ.ਪੀ.ਧਵਨ
ਪਠਾਨਕੋਟ, 5 ਜੁਲਾਈ

ਪਿੰਡ ਬੇਗੋਵਾਲ, ਤਾਰਾਗੜ੍ਹ, ਕਥਲੌਰ, ਦਰਸ਼ੋਪੁਰ, ਹੈਬਤਪਿੰਡੀ, ਖੋਖਰ ਕੋਟਲੀ ਅਤੇ ਹੋਰ ਦਰਜਨਾਂ ਪਿੰਡ ਵਿੱਚ ਬੀਤੀ ਦੇਰ ਸ਼ਾਮ ਝੱਖੜ ਅਤੇ ਬਾਰਸ਼ ਆਉਣ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਬਾਰਸ਼ ਨਾਲ ਲੋਕਾਂ ਨੂੰ ਥੋੜ੍ਹੀ ਜਿਹੀ ਗਰਮੀ ਦੀ ਰਾਹਤ ਮਿਲੀ ਹੈ। ਇਸ ਤੇਜ਼ ਹਨੇਰੀ ਕਾਰਨ ਹੈਬਤਪਿੰਡੀ ਵਿੱਚ ਇੱਕ ਵੱਡਾ ਦਰਖਤ ਬਿਜਲੀ ਸਪਲਾਈ ਦੀਆਂ ਤਾਰਾਂ ’ਤੇ ਜਾ ਡਿੱਗਾ ਜਿਸ ਨਾਲ ਬਿਜਲੀ ਦੇ ਖੰਬੇ ਅਤੇ ਤਾਰਾਂ ਟੁੱਟ ਗਈਆਂ। ਇਸ ਦੇ ਇਲਾਵਾ ਪਿੰਡ ਖੋਖਰ ਕੋਟਲੀ ਵਿੱਚ ਇੱਕ ਵੱਡਾ ਟਰਾਂਸਫਾਰਮਰ ਬਿਜਲੀ ਦੇ ਖੰਭਿਆਂ ਸਮੇਤ ਥੱਲੇ ਡਿੱਗ ਗਿਆ।ਪਾਵਰਕੌਮ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਾਫੀ ਮੁਸ਼ੱਕਤ ਦੇ ਬਾਅਦ ਅੱਜ ਬਿਜਲੀ ਦੀ ਸਪਲਾਈ ਬਹਾਲ ਹੋ ਸਕੀ।

ਨਡਾਲਾ (ਪੱਤਰ ਪ੍ਰੇਰਕ) ਹਨੇਰੀ ਝੱਖੜ ਕਾਰਨ ਨਡਾਲਾ-ਭੁਲੱਥ ਸੜਕ ਰੁੱਖ ਡਿੱਗਣ ਕਾਰਨ ਆਵਾਜਾਈ ਬੰਦ ਹੋ ਗਈ। ਪਿੰਡ ਮਾਡਲ ਟਾਊਨ ਨੇੜੇ ਡਿੱਗਿਆ ਰੁੱਖ ਨੌਜਵਾਨਾਂ ਨੇ ਹਿੰਮਤ ਕਰਕੇ ਸੜਕ ਤੋ ਪਾਸੇ ਹਟਾਇਆ ਤੇ ਆਵਾਜਾਈ ਬਹਾਲ ਕੀਤੀ । ਹਨੇਰੀ ਕਾਰਨ ਰਾਤ ਨਡਾਲਾ ਅਤੇ ਆਸ ਪਾਸ ਦਰਜਨ ਪਿੰਡਾਂ ’ਚ ਬਿਜਲੀ ਦੀ ਸਪਲਾਈ ਪ੍ਭਾਵਿਤ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All