ਗੁਰਦਾਸਪੁਰ: ਬੀਐੱਸਐੱਫ ਤੇ ਤਸਕਰਾਂ ਵਿਚਾਲੇ ਮੁਕਾਬਲੇ ਦੌਰਾਨ ਜਵਾਨ ਜ਼ਖ਼ਮੀ, 58 ਕਿਲੋ ਹੈਰੋਇਨ ਤੇ ਅਸਲਾ ਬਰਾਮਦ

ਕੇਪੀ ਸਿੰਘ

ਗੁਰਦਾਸਪੁਰ, 28 ਜਨਵਰੀ

ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਤੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐੱਸਐੱਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁਕਾਬਲਾ ਹੋ ਗਿਆ, ਜਿਸ ਦੌਰਾਨ ਬੀਐੱਸਐੱਫ ਦਾ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅੱਜ ਤੜਕੇ ਸਵਾ ਪੰਜ ਵਜੇ ਦੇ ਕਰੀਬ ਚੰਦੂ ਵਡਾਲਾ ਪੋਸਟ ਦੇ ਜਵਾਨਾਂ ਨੇ ਸਰਹੱਦ ’ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ। ਇਸ ਦੌਰਾਨ ਪਾਕਿ ਤਸਕਰਾਂ ਅਤੇ ਬੀਐੱਸਐੱਫ ਜਵਾਨਾਂ ਦੌਰਾਨ ਚੱਲੀ ਗੋਲੀ ਦੌਰਾਨ ਬੀਐੱਸਐੱਫ ਦਾ ਜਵਾਨ ਗਿਆਨ ਸਿੰਘ ਸਿਰ ਤੇ ਹੱਥ ’ਤੇ ਗੋਲੀ ਲੱਗੀ। ਉਸ ਦੀ ਹਾਲਤ ਗੰਭੀਰ ਹੈ, ਜਦ ਕਿ ਬੀਐੱਸਐੱਫ ਜਵਾਨਾਂ ਵੱਲੋਂ 58 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਏਕੇ 47 ਦੇ ਮੈਗਜ਼ੀਨ, 74 ਕਾਰਤੂਸ, ਦੋ ਪਿਸਟਲ, 47 ਕਾਰਤੂਸ, ਪੰਜ ਪੋਟਲੀਆਂ ਅਫ਼ੀਮ ਬਰਾਮਦ ਕੀਤੇ ਹਨ,ਜੋ ਪਲਾਸਟਿਕ ਦੀ ਪਾਈਪ ਰਾਹੀਂ ਕੰਡਿਆਲੀ ਤਾਰ ਵਿੱਚ ਪਾ ਕੇ ਭੇਜੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All