DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

GT Road Widening Work Causes Trouble:ਸੜਕ ਚੌੜੀ ਕਰਨ ਦੇ ਕੰਮ ’ਚ ਦੇਰੀ ਕਾਰਨ ਲੋਕ ਪ੍ਰੇਸ਼ਾਨ

ਵਿਭਾਗੀ ਕਾਰਵਾਈ ਦੀ ਮੰਗ

  • fb
  • twitter
  • whatsapp
  • whatsapp
featured-img featured-img
ਧਾਰੀਵਾਲ ਵਿੱਚੋਂ ਲੰਘਦੀ ਸੜਕ ’ਤੇ ਖਿਲਰੀ ਹੋਈ ਬਜਰੀੇ।
Advertisement

ਇੱਥੇ ਸ਼ਹਿਰ ਵਿਚੋਂ ਲੰਘਦੀ ਜੀ ਟੀ ਰੋਡ ਨੂੰ ਦੋਵਾਂ ਪਾਸਿਆਂ ਤੋਂ 5-5 ਫੁੱਟ ਚੌੜਾ ਕਰਨ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਪਰ ਠੇਕੇਦਾਰ ਦੀ ਅਣਗਹਿਲੀ ਅਤੇ ਆਪਹੁਦਰੇ ਰਵੱਈਏ ਕਾਰਨ ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਸ਼ਹਿਰ ਵਾਸੀਆਂ ਗੁਰਵਿੰਦਰ ਸਿੰਘ ਨਾਗੀ, ਵਿਕਾਸ ਬੱਬਰ, ਗੁਰਨਾਮ ਸਿੰਘ ਨਾਗੀ, ਹਰਜੀਤ ਸਿੰਘ ਪੰਮਾ, ਗੋਰਖ ਨਾਥ, ਚੇਤਨ ਕੁਮਾਰ, ਰਾਕੇਸ਼ ਮਹਾਜਨ ਅਤੇ ਹਰਦੇਵ ਸਿੰਘ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਜੇ ਸੀ ਬੀ ਨਾਲ ਸੜਕ ਦੇ ਕਿਨਾਰਿਆਂ ਦੀ ਪੁਟਾਈ ਕਰ ਕੇ ਟਰੱਕਾਂ ਰਾਹੀਂ ਬਜਰਾ ਤਾਂ ਸੁੱਟ ਦਿੱਤਾ ਗਿਆ ਹੈ, ਪਰ ਉਸ ਨੂੰ ਸਹੀ ਢੰਗ ਨਾਲ ਭਰਨ ਦੀ ਬਜਾਏ ਅੱਗੇ ਤੋਂ ਅੱਗੇ ਹੋਰ ਪੁਟਾਈ ਕੀਤੀ ਜਾ ਰਹੀ ਹੈ। ਮੇਨ ਬਾਜ਼ਾਰ ਸਣੇ ਕਈ ਥਾਵਾਂ ’ਤੇ ਪੁੱਟੇ ਹੋਏ ਟੋਏ ਅਜੇ ਵੀ ਅਧੂਰੇ ਪਏ ਹਨ ਅਤੇ ਬੱਜਰ ਸੜਕ ‘ਤੇ ਖਿਲਰਿਆ ਹੋਇਆ ਹੈ। ਸੜਕ ’ਤੇ ਖਿਲਰੇ ਇਸ ਬੱਜਰ ਕਾਰਨ ਲੰਘਣ ਵਾਲੇ ਵੱਡੇ ਵਾਹਨਾਂ ਦੇ ਟਾਇਰਾਂ ਹੇਠੋਂ ਬੱਜਰ ਦੇ ਵੱਡੇ ਟੁਕੜੇ ਖਿਸਕ ਕੇ ਰਾਹਗੀਰਾਂ ਦੇ ਲੱਗ ਰਹੇ ਹਨ, ਜਿਸ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਾਸੀਆਂ ਨੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਨੂੰ ਤੁਰੰਤ ਸਹੀ ਢੰਗ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਜਾਵੇ। ਅਧੂਰੇ ਛੱਡੇ ਪਿਛਲੇ ਕੰਮ ਅਤੇ ਟੋਇਆਂ ਨੂੰ ਪਹਿਲਾਂ ਮੁਕੰਮਲ ਭਰਿਆ ਜਾਵੇ, ਉਸ ਤੋਂ ਬਾਅਦ ਹੀ ਅਗਲੀ ਪੁਟਾਈ ਸ਼ੁਰੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।

Advertisement
Advertisement
×