
ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰੰਤਰੀ ਕੁਲਦੀਪ ਸਿੰਘ ਧਾਲੀਵਾਲ। -ਫੋਟੋ: ਿਵਸ਼ਾਲ ਕੁਮਾਰ
ਪੱਤਰ ਪ੍ਰੇਰਕ
ਅਜਨਾਲਾ/ਚੇਤਨਪੁਰਾ 5 ਫਰਵਰੀ
ਪੰਜਾਬ ਦੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਰੇਤਾ ਵੇਚਣ ਦੇ ਬਣਾਏ ਗਏ ਮਹਿੰਗੇ ਨਿਯਮਾਂ ਨੂੰ ਠੀਕ ਕਰਕੇ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਸਤੀ ਰੇਤਾ ਦੇਣ ਦੀ ਸਪਲਾਈ ਸ਼ੁਰੂ ਹੋ ਗਈ ਹੈ ਜੋ ਹੁਣ ਲੋਕਾਂ ਨੂੰ ਸਰਕਾਰੀ ਖੱਡਾਂ ਤੋਂ ਸਾਢੇ ਪੰਜ ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗੀ। ਇਹ ਗੱਲ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੌਰਾਨ ਦਿੱਤੀ। ਉਨ੍ਹਾਂ ਕਿਹਾ ਲੁਧਿਆਣਾ ਸਣੇ 16 ਥਾਵਾਂ ਤੋਂ ਮੁੱਖ ਮੰਤਰੀ ਨੇ ਟਰੈਕਟਰ-ਟਰਾਲੀਆਂ ਦੁਆਰਾ ਇਹ ਸ਼ੁਰੂਆਤ ਕਰ ਦਿੱਤੀ ਹੈ, ਜੋ ਕਿ ਛੇਤੀ ਹੀ ਵੱਧ ਕੇ 50 ਸਥਾਨ ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਡੀਜ਼ਲ ਤੇ 90 ਪੈਸੇ ਪ੍ਰਤੀ ਲਿਟਰ ਲਾਏ ਸੈੱਸ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਜਟ ਤੋਂ ਬਾਅਦ ਇਸ ਸੈੱਸ ਬਾਰੇ ਦੁਬਾਰਾ ਵਿਚਾਰ ਕੀਤੀ ਜਾਵੇਗੀ ਤਾਂ ਜੋ ਸੂਬੇ ਦੀ ਆਰਥਿਕਤਾ ਠੀਕ ਹੋ ਸਕੇ। ਇਸ ਦੌਰਾਨ ਉਨ੍ਹਾਂ ਚਾਰ ਅਨਾਜ ਮੰਡੀਆਂ ਜਿੰਨਾ ਵਿੱਚ ਸੰਗਤਪੁਰਾ, ਚੱਕ ਸਿਕੰਦਰ, ਖਤਰਾਏ ਖੁਰਦ ਅਤੇ ਚੱਕ ਡੋਗਰਾਂ ਸ਼ਾਮਿਲ ਹਨ, ਦੇ ਪੱਕੇ ਸ਼ੈੱਡ ਲਗਾਉਣ ਦੀ ਸ਼ੁਰੂਆਤ ਕੀਤੀ । ਉਨ੍ਹਾਂ ਕਿਹਾ ਕਿ ਕੇਵਲ ਅਜਨਾਲਾ ਹਲਕੇ ਦੀਆਂ ਹੀ ਨਹੀਂ, ਬਲਕਿ ਸਾਰੇ ਪੰਜਾਬ ਦੀਆਂ ਮੰਡੀਆਂ ਜਿਨ੍ਹਾਂ ਨੂੰ ਅਪਗਰੇਡ ਕਰਨ ਦੀ ਲੋੜ ਹੈ, ਨੂੰ ਵਿਕਸਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਦੀ ਫਸਲ ਨੂੰ ਸੰਭਾਲਿਆ ਜਾ ਸਕੇ। ਇਸ ਮੌਕੇ ਸਕੱਤਰ ਸਾਹਿਬ ਸਿੰਘ, ਕਾਬਲ ਸਿੰਘ ਸੰਧੂ, ਗੁਰਪ੍ਰੀਤ ਸਿੰਘ ਚਮਿਆਰੀ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ