DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪਾਲ ਕਟਾਰੀਆ 16 ਤੋਂ ਪਠਾਨਕੋਟ ਦੌਰੇ ’ਤੇ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 16 ਤੋਂ 18 ਅਪਰੈਲ ਤੱਕ ਪਠਾਨਕੋਟ ਦੇ ਦੌਰੇ ’ਤੇ ਰਹਿਣਗੇ। ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਅਤੇ ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ। ਡੀ ਸੀ ਨੇ ਦੱਸਿਆ ਕਿ ਰਾਜਪਾਲ...

  • fb
  • twitter
  • whatsapp
  • whatsapp
Advertisement

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 16 ਤੋਂ 18 ਅਪਰੈਲ ਤੱਕ ਪਠਾਨਕੋਟ ਦੇ ਦੌਰੇ ’ਤੇ ਰਹਿਣਗੇ। ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਅਤੇ ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ। ਡੀ ਸੀ ਨੇ ਦੱਸਿਆ ਕਿ ਰਾਜਪਾਲ 16 ਅਪਰੈਲ ਨੂੰ ਬਮਿਆਲ ਦੇ ਮਹਾਰਾਣਾ ਪ੍ਰਤਾਪ ਸਕੂਲ ਮੰਗਿਆਲ ਮਨਵਾਲ ਵਿਖੇ ਪੇਂਡੂ ਸੁਰੱਖਿਆ ਕਮੇਟੀਆਂ (ਵੀ ਡੀ ਸੀ) ਨੂੰ ਸੰਬੋਧਨ ਕਰਨਗੇ। 17 ਨੂੰ ਉਹ ਸੰਦੀਪਨੀ ਸਕੂਲ ਤੋਂ ਏ ਬੀ ਕਾਲਜ ਤੱਕ ਨਸ਼ਾ ਵਿਰੋਧੀ ਪੈਦਲ ਯਾਤਰਾ ਦੀ ਅਗਵਾਈ ਕਰਨਗੇ ਅਤੇ 18 ਅਪਰੈਲ ਨੂੰ ਸ੍ਰੀ ਸਾਈਂ ਕਾਲਜ ਬਧਾਣੀ ਵਿੱਚ ਸਰਹੱਦੀ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਹੋਵੇਗੀ।

Advertisement
Advertisement
×