ਸੋਨ ਤਗਮਾ ਜੇਤੂ ਇੰਦਰਜੀਤ ਸਿੰਘ ਦਾ ਘਰ ਪਰਤਣ ’ਤੇ ਨਿੱਘਾ ਸਵਾਗਤ : The Tribune India

ਸੋਨ ਤਗਮਾ ਜੇਤੂ ਇੰਦਰਜੀਤ ਸਿੰਘ ਦਾ ਘਰ ਪਰਤਣ ’ਤੇ ਨਿੱਘਾ ਸਵਾਗਤ

ਸੋਨ ਤਗਮਾ ਜੇਤੂ ਇੰਦਰਜੀਤ ਸਿੰਘ ਦਾ ਘਰ ਪਰਤਣ ’ਤੇ ਨਿੱਘਾ ਸਵਾਗਤ

ਪਾਵਰ ਲਿਫ਼ਟਿੰਗ ਖਿਡਾਰੀ ਇੰਦਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਇਲਾਕਾ ਨਿਵਾਸੀ।

ਅਟਾਰੀ: ਸਰਹੱਦੀ ਕਸਬਾ ਅਟਾਰੀ ਦੇ ਨਾਮਵਰ ਪਾਵਰ ਲਿਫ਼ਟਿੰਗ ਖਿਡਾਰੀ ਇੰਦਰਜੀਤ ਸਿੰਘ ਨੇ ਸਾਊਥ ਅਫ਼ਰੀਕਾ ਵਿੱਚ ਹੋਏ ਆਰਨੌਲਡ ਕਲਾਸਿਕ ਵਰਲਡ ਸਪੋਰਟਸ ਫ਼ੈਸਟੀਵਲ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਕੇ ਭਾਰਤ ਤੇ ਕਸਬਾ ਅਟਾਰੀ ਦਾ ਨਾਂ ਰੌਸ਼ਨ ਕੀਤਾ ਹੈ। ਸਾਊਥ ਅਫਰੀਕਨ ਨੈਸ਼ਨਲ ਚੈਂਪੀਅਨਸ਼ਿੱਪ ਜਿੱਤ ਕੇ ਵਤਨ ਪਰਤੇ ਇੰਦਰਜੀਤ ਸਿੰਘ ਦਾ ਬੱਸ ਅੱਡਾ ਰਣੀਕੇ ਅਤੇ ਅਟਾਰੀ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇੰਦਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਖਿਡਾਰੀਆਂ ਅਤੇ ਪਹਿਲਵਾਨਾਂ ਨੇ ਲੱਡੂ ਵੰਡੇ, ਆਤਿਸ਼ਬਾਜੀ ਚਲਾਈ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਾਊਥ ਅਫਰੀਕਾ ਵਿਖੇ ਕਰਵਾਈ ਗਈ ਵਰਲਡ ਪਾਵਰਲਿਫ਼ਟਿੰਗ ਕਾਂਗਰਸ ਦੇ ਓਪਨ ਕੈਟਾਗਿਰੀ ਵਿੱਚ ਇੰਦਰਜੀਤ ਸਿੰਘ (36) ਨੇ 103.7 ਕਿਲੋਗ੍ਰਾਮ ਭਾਰ ਮੁਕਾਬਲੇ ਵਿੱਚ 352.5 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਦੇ ਪਿਤਾ ਜਸਵੰਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਾਬਲ ਸਿੰਘ ਮੁਹਾਵਾ, ਵਰਕਰਾਂ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All