ਚਿੱਕੜ ਵਿੱਚੋਂ ਲੰਘ ਕੇ ਬਿਜਲੀ ਬਿੱਲ ਜਮ੍ਹਾਂ ਕਰਵਾਏ

ਚਿੱਕੜ ਵਿੱਚੋਂ ਲੰਘ ਕੇ ਬਿਜਲੀ ਬਿੱਲ ਜਮ੍ਹਾਂ ਕਰਵਾਏ

ਪਠਾਨਕੋਟ ’ਚ ਖੜ੍ਹੇ ਪਾਣੀ ਵਿੱਚੋਂ ਲੰਘਦੀ ਹੋਈ ਇੱਕ ਔਰਤ।

ਪਠਾਨਕੋਟ (ਐਨ.ਪੀ.ਧਵਨ): ਅੱਜ ਸਵੇਰੇ ਹੋਈ ਬਰਸਾਤ ਨਾਲ ਇਥੇ ਪਾਵਰਕੌਮ ਦੇ ਢਾਂਗੂ ਰੋਡ ਸਥਿਤ 132 ਕੇਵੀ ਸਬ ਸਟੇਸ਼ਨ ਦੇ ਜੀ-65 ਕਾਊਂਟਰ ਤੇ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਆਏ ਲੋਕਾਂ ਨੂੰ ਉੱਥੇ ਪਾਣੀ ਖੜ੍ਹਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਇੱਕ ਵਿਅਕਤੀ ਤਾਂ ਉੱਥੇ ਚਿੱਕੜ ਵਿੱਚ ਤਿਲਕਣ ਨਾਲ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਵਾਲੀ ਖਿੜਕੀ ਦੇ ਅੱਗੇ ਸਾਰਾ ਕੱਚਾ ਰਸਤਾ ਪੈਂਦਾ ਹੈ, ਜਿਸ ਨੂੰ ਪਾਵਰਕੌਮ ਨੇ ਪੱਕਾ ਨਹੀਂ ਕਰਵਾਇਆ। ਬਰਸਾਤ ਹੋਣ ਵੇਲੇ ਇਹ ਸਾਰਾ ਰਸਤਾ ਬਰਸਾਤੀ ਪਾਣੀ ਨਾਲ ਭਰ ਜਾਂਦਾ ਹੈ, ਅੱਜ ਜੋ ਵੀ ਉਥੋਂ ਲੰਘ ਰਿਹਾ ਸੀ, ਉਹ ਪਾਵਰਕੌਮ ਦੇ ਪ੍ਰਸ਼ਾਸਨ ਨੂੰ ਕੋਸ ਰਿਹਾ ਸੀ। ਬਿਜਲੀ ਬਿੱਲ ਜਮ੍ਹਾਂ ਕਰਵਾਉਣ ਆਏ ਹਰੀਸ਼ ਵਾਸੀ ਮੀਰਪੁਰ ਕਲੌਨੀ, ਸੁਖਚੈਨ ਵਾਸੀ ਪ੍ਰੀਤ ਨਗਰ, ਰਮੇਸ਼ ਵਾਸੀ ਡਲਹੌਜ਼ੀ ਰੋਡ, ਬਾਬੂ ਰਾਮ ਵਾਸੀ ਪਟੇਲ ਚੌਕ ਅਤੇ ਬੋਧ ਰਾਜ ਵਾਸੀ ਮੁਹੱਲਾ ਰਾਮਪੁਰਾ ਦਾ ਕਹਿਣਾ ਸੀ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਾਵਰਕੌਮ ਕਰੋੜਾਂ ਰੁਪਏ ਕਮਾਉਂਦਾ ਹੈ ਪਰ ਅਫਸੋਸ ਕਿ ਇੰਨਾ ਕਮਾਉਣ ਦੇ ਬਾਵਜੂਦ ਇਸ ਕੱਚੇ ਰਸਤੇ ਨੂੰ ਪੱਕਾ ਨਹੀਂ ਕਰਵਾ ਸਕਿਆ। ਬੋਧ ਰਾਜ ਨੇ ਆਪਣੇ ਗਿੱਟੇ ਤੇ ਵੱਜੀ ਸੱਟ ਦਿਖਾਉਂਦੇ ਹੋਏ ਕਿਹਾ ਕਿ ਇਹ ਸੱਟ ਉਸ ਦੇ ਇਥੇ ਚਿੱਕੜ ਵਿੱਚੋਂ ਤਿਲਕਣ ਨਾਲ ਲੱਗੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All