ਜੀਐੱਨਡੀਯੂ ਸ਼ੁਰੂ ਕਰੇਗੀ ਡੀ. ਸਾਇੰਸ ਅਤੇ ਡੀ. ਲਿਟ ਦੀਆਂ ਡਿਗਰੀਆਂ

ਜੀਐੱਨਡੀਯੂ ਸ਼ੁਰੂ ਕਰੇਗੀ ਡੀ. ਸਾਇੰਸ ਅਤੇ ਡੀ. ਲਿਟ ਦੀਆਂ ਡਿਗਰੀਆਂ

ਜੀਐੱਨਡੀਯੂ ਸਿੰਡੀਕੇਟ ਦੀ ਹੋਈ ਮੀਟਿੰਗ ਦਾ ਇੱਕ ਦ੍ਰਿਸ਼।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਸਤੰਬਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ ਪਹਿਲੀ ਵਾਰ ਡਾਕਟਰ ਆਫ਼ ਸਾਇੰਸ (ਡੀ. ਐੱਸਸੀ), ਡਾਕਟਰ ਆਫ਼ ਲੈਟਰਜ਼ (ਡੀ. ਲਿਟ) ਅਤੇ ਡਾਕਟਰ ਆਫ਼ ਲਾਅਜ਼ (ਐੱਲਐੱਲਡੀ) ਦੀਆਂ ਡਿਗਰੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਹ ਫ਼ੈਸਲਾ ਅੱਜ ਇੱਥੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਸਿੰਡੀਕੇਟ ਦੀ ਮੀਟਿੰਗ ਵਿੱਚ ਲਿਆ ਗਿਆ। ਡਾ. ਸੰਧੂ ਨੇ ਕਿਹਾ ਕਿ ਡੀ.ਐੱਸਸੀ, ਡੀ.ਲਿਟ, ਅਤੇ ਐੱਲਐੱਲਡੀ ਇਸ ਯੂਨੀਵਰਸਿਟੀ ਦੀ ਸਰਵਉੱਚ ਖੋਜ ਦੀ ਡਿਗਰੀ ਹੋਣ ਕਾਰਨ ਇਨ੍ਹਾਂ ਲਈ ਉਮੀਦਵਾਰ ਵੱਲੋਂ ਨਵੀਂ ਮੌਲਿਕ ਖੋਜ ਅਤੇ ਤਿੰਨ ਸਾਲ ਪਹਿਲਾਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। 

ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਕਿਸੇ ਕਾਰਨ ਪ੍ਰੀਖਿਆ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ ਅਕਤੂਬਰ-ਨਵੰਬਰ ਵਿੱਚ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਇਸ ਮੌਕੇ ਨਵੇਂ ਕੋਰਸ ਬੀਐੱਸਸੀ ਮਾਈਕਰੋਬਾਇਓਲੋਜੀ (ਸੀਬੀਈਜੀਐਸ) ਅਤੇ ਐਮਐਸਸੀ (ਯੂਐਸਐਚਐਸ) ਅਰਥਸ਼ਾਸਤਰ (ਚਾਰ ਸਾਲਾਂ ਕੋਰਸ) (ਸੀਬੀਈਜੀਐਸ) ਨੂੰ ਸਿੰਡੀਕੇਟ ਵੱਲੋਂ ਮਨਜ਼ੂਰੀ ਦਿੱਤੀ ਗਈ। ਸਿੰਡੀਕੇਟ ਵੱਲੋਂ ਐਮਏ ਇੰਟਰਨੈਸ਼ਨਲ ਰਿਲੇਸ਼ਨਜ਼ (ਸਾਊਥ ਏਸ਼ੀਅਨ ਸਟੱਡੀਜ਼) ਦਾ ਨਾਂ ਐੱਮਏ ਇੰਟਰਨੈਸ਼ਨਲ ਰਿਲੇਸ਼ਨ; ਬੀਐੱਸਸੀ ਐਗਰੀਕਲਚਰ (ਆਨਰਜ਼) (ਸੀਬੀਈਜੀਐੱਸ) ਤੋਂ ਐੱਮਐੱਸਸੀ (ਐਕਸਰਸਾਈਜ਼ ਅਤੇ ਸਪੋਰਟਸ ਫਿਜੀਓਲੋਜੀ ਅਤੇ ਮਾਸਟਰ ਇਨ ਸੋਸ਼ਲ ਵਰਕ ਨੂੰ ‘ਮਾਸਟਰ ਆਫ਼ ਸੋਸ਼ਲਵਰਕ’ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਬੀਪੀਐੱਡ ਇੰਟੈਗਰੇਟਡ (4 ਸਾਲਾ); ਬੀਪੀਐੱਡ (3 ਸਾਲਾ) ਅਤੇ ਬੀਪੀਐੱਡ (2 ਸਾਲਾ) ਕੋਰਸਾਂ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੰਦਿਆਂ ਕੁਝ ਨਵੇਂ ਕੋਰਸਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All