ਸੀਬੀਐੱਸਸੀ ਦੇ ਦਸਵੀਂ ਦੇ ਨਤੀਜਿਆਂ ’ਚ ਕੁੜੀਆਂ ਮੋਹਰੀ

ਸੀਬੀਐੱਸਸੀ ਦੇ ਦਸਵੀਂ ਦੇ ਨਤੀਜਿਆਂ ’ਚ ਕੁੜੀਆਂ ਮੋਹਰੀ

ਅੰਮ੍ਰਿਤਸਰ ਜ਼ਿਲ੍ਹੇ ’ਚੋਂ ਅੱਵਲ ਰਹੀ ਦੀਪਾਨਿਕਾ ਪਰਿਵਾਰਕ ਮੈਂਬਰਾਂ ਨਾਲ। -ਫੋਟੋ: ਵਿਸ਼ਾਲ ਕੁਮਾਰ

ਪੱਤਰ ਪ੍ਰੇਰਕ

ਅੰਮ੍ਰਿਤਸਰ, 15 ਜੁਲਾਈ 

ਸੀਬੀਐੱਸਈ ਵਲੋਂ ਦਸਵੀਂ ਦੇ ਐਲਾਨੇ ਨਤੀਜੇ ਅਨੁਸਾਰ ਡੀਏਵੀ ਇੰਟਰਨੈਸ਼ਨਲ ਸਕੂਲ ਦੀ ਦੀਪਾਨਿਕਾ ਗੁਪਤਾ 98.4 ਫ਼ੀਸਦ ਅੰਕ ਲੈ ਕੇ ਸ਼ਹਿਰ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ’ਤੇ ਰਹੀ ਜਦੋਂਕਿ ਦਿੱਲੀ ਪਬਲਿਕ ਸਕੂਲ ਦੀ ਮੇਹਰ ਸੇਠੀ ਅਤੇ ਸਪਰਿੰਗ ਡੇਲ ਪਬਲਿਕ ਸਕੂਲ ਦੀ ਸਿਰਜਨਪ੍ਰੀਤ ਕੌਰ ਦੋਵੇਂ 98.2 ਫ਼ੀਸਦ ਅੰਕ ਲੈ ਕੇ ਦੂਜੇ ਨੰਬਰ ’ਤੇ ਰਹੀਆਂ। ਤੀਜੇ ਨੰਬਰ ’ਤੇ  ਡੀਏਵੀ ਪਬਲਿਕ ਸਕੂਲ ਦੀ ਹਰਕੀਰਤ ਚੱਢਾ, ਪੁਲੀਸ ਡੀਏਵੀ ਪਬਲਿਕ ਸਕੂਲ ਦੀ ਸਾਨਵੀ ਅਤੇ ਡੀਏਵੀ ਇੰਟਰਨੈਸ਼ਨਲ ਸਕੂਲ ਦੀ ਅਵਨੀਤ ਕੌਰ 98 ਫ਼ੀਸਦ ਅੰਕ ਲੈ ਕੇ ਤੀਜੇ ਨੰਬਰ ’ਤੇ ਰਹੀਆਂ। ਅੰਮ੍ਰਿਤਸਰ ਵਿਚ ਪਹਿਲੀਆਂ ਪੁਜੀਸ਼ਨਾਂ ’ਤੇ ਲੜਕੀਆਂ ਨੇ ਬਾਜ਼ੀ ਮਾਰੀ ਹੈ। 

ਪੁਲੀਸ ਡੀਏਵੀ ਪਬਲਿਕ ਸਕੂਲ ਦੀ ਸਾਨਵੀ ਨੇ 98 ਫ਼ੀਸਦ, ਡਿੰਪਲਪ੍ਰੀਤ ਨੇ 97.6 ਫੀਸਦ, ਸਿਮਰਨ ਨੇ 95 ਫੀਸਦ, ਹਾਰਦਿਕ ਨੇ 94.2 ਫੀਸਦ, ਦਿਵਿਆ ਸ਼ਰਮਾ ਨੇ 93.4 ਫੀਸਦ, ਅਸ਼ੀਸ਼ ਨੇ 93.2, ਪਵਨਦੀਪ ਨੇ 92.6 ਫੀਸਦ, ਪ੍ਰੀਤਮ ਨੇ 92.2 ਫੀਸਦ ਅੰਕ ਹਾਸਲ ਕੀਤੇ ਹਨ। 

ਚੀਫ ਖ਼ਾਲਸਾ ਦੀਵਾਨ ਦੇ ਜੀਟੀ ਰੋਡ ਸਥਿਤ ਹਰਿ ਕ੍ਰਿਸ਼ਨ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ 97.8 ਫ਼ੀਸਦ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਧਰਮਵੀਰ ਸਿੰਘ ਨੇ ਦੱਸਿਆ ਕਿ ਸੁਲਤਾਨਵਿੰਡ ਰੋਡ ਸਕੂਲ ਦੀ ਸਿਮਰਨਪ੍ਰੀਤ ਕੌਰ ਨੇ 91 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। 

ਫੋਰਐਸ ਮਾਡਰਨ ਹਾਈ ਸਕੂਲ ਦੇ ਹਰਕੀਰਤ ਸਿੰਘ ਨੇ 94.6 ਫ਼ੀਸਦ ਅੰਕ ਪ੍ਰਾਪਤ ਕੀਤੇ ਜਦੋਂਕਿ ਸਨੇਹਦੀਪ ਕੌਰ, ਜਸਲੀਨ ਕੌਰ, ਜਸਮੀਤ ਕੌਰ, ਅੰਕਿਤਪ੍ਰੀਤ ਕੌਰ, ਸਿਮਰਨ ਕੌਰ, ਰਾਧਿਕਾ ਭਾਟੀਆ ਅਤੇ ਯੋਗੀਤਾ ਨੇ 90 ਫ਼ੀਸਦ ਅੰਕ ਪ੍ਰਾਪਤ ਕੀਤੇ।

ਧਾਰੀਵਾਲ (ਪੱਤਰ ਪ੍ਰੇਰਕ): ਸੀਬੀਐੱਸਈ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਐੱਸਬੀ ਨਾਯਰ ਤੇ ਪ੍ਰਬੰਧਕ ਨਵਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਸੁਖਮਨੀ ਕੌਰ ਨੇ 94.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਮਨਪ੍ਰੀਤ ਕੌਰ ਨੇ 93.6 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਨਵਨੀਤ ਕੌਰ ਨੇ 92.8 ਅੰਕਾਂ ਨਾਲ ਤੀਜਾ ਸਥਾਨ ਲਿਆ ਹੈ। ਸਿਮਰਨਜੀਤ ਕੌਰ ਨੇ 92.8 ਫੀਸਦੀ, ਅਮਨਦੀਪ ਸਿੰਘ ਨੇ 91.2 ਫੀਸਦੀ, ਨਵਨਿਧੀ ਨੇ 91.2 ਫੀਸਦੀ, ਅਰਸ਼ਦੀਪ ਸਿੰਘ ਨੇ 90.2 ਫੀਸਦੀ ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਤੋਂ 17 ਬੱਚਿਆਂ ਨੇ 90 ਫ਼ੀਸਦੀ ਤੋਂ ਉੱਪਰ, 32 ਬੱਚਿਆਂ ਨੇ 80 ਫ਼ੀਸਦੀ ਉੱਪਰ ਅੰਕ ਹਾਸਲ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀ ਫ਼ਸਟ ਡਵੀਜ਼ਨ ਲੈ ਕੇ ਪਾਸ ਹੋਏ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਦੀ ਸ਼ਲਾਘਾ ਕੀਤੀ।

ਪਠਾਨਕੋਟ (ਪੱਤਰ ਪ੍ਰੇਰਕ): ਪ੍ਰਤਾਪ ਵਰਲਡ ਸਕੂਲ ਦੇ ਚੇਅਰਮੈਨ ਭਾਰਤ ਭੂਸ਼ਣ, ਡਾਇਰੈਕਟਰ ਵਿਸ਼ਾਲ ਮਹਾਜਨ ਅਤੇ ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਦੱਸਿਆ ਕਿ ਦਸਵੀਂ ਦੀ ਵਿਦਿਆਰਥਣ ਉਤਕ੍ਰਿਤੀ ਨੇ 98.2 ਫ਼ੀਸਦੀ, ਪ੍ਰਾਪਤੀ ਨੇ 96.4 ਫ਼ੀਸਦੀ, ਪ੍ਰਜਵਲ ਜੋਤੀ, ਸੁਪ੍ਰਭਾਸ਼ ਅਤੇ ਆਨੰਦ ਚਤੁਰਵੇਦੀ ਨੇ  94 ਫ਼ੀਸਦੀ, ਆਯੂਸ਼ ਰਾਜ ਨੇ 93 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਮਾਝਾ ਪਬਲਿਕ ਸਕੂਲ ਦੀ ਵਿਦਿਆਰਥਣ ਮਨਜੋਤ ਕੌਰ ਨੇ 96% ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਸਥਾਨਕ ਮਮਤਾ ਨਿਕੇਤਨ ਸਕੂਲ ਦੀ ਵਿਦਿਆਰਥਣ ਰਣਬੀਰ ਕੌਰ ਤੇ ਗੁਰੂ ਹਰਿ ਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਵਿਦਿਆਰਥੀ ਰੁਪਿੰਦਰ ਸਿੰਘ ਦੋਹਾਂ ਨੇ 95.2 % ਨੰਬਰ ਪ੍ਰਾਪਤ ਕਰਕੇ ਦੂਸਰਾ ਅਤੇ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀ ਦਮਨਦੇਵ ਨੇ 95% ਅੰਕ ਹਾਸਲ ਕਰਕੇ ਤੀਸਰਾ ਸਥਾਨਕ ਪ੍ਰਾਪਤ ਕੀਤਾ ਹੈ|

ਮਾਝਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਰਮਨ ਦੁਆ ਨੇ ਦੱਸਿਆ ਕਿ  ਅਰਵੀਨ ਕੌਰ ਨੇ 91% ਅਤੇ ਅਰਸ਼ਦੀਪ ਕੌਰ ਨੇ ਵੀ 91% ਅੰਕ ਹਾਸਲ ਕਰ ਕੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ| ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਪੱਟੀ ਦੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਰੁਪਿੰਦਰ ਸਿੰਘ ਨੇ 95.2 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਜਰਮਨਜੀਤ ਸਿੰਘ ਨੇ 90.21 ਫ਼ੀਸਦੀ ਤੇ ਹਰਮਨਦੀਪ ਕੌਰ ਨੇ 88.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ     ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ| 

ਜਲੰਧਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੀਬੀਐੱਸਈ ਦੇ ਦਸਵੀਂ ਦੇ ਆਏ ਨਤੀਜਿਆਂ ਵਿੱਚ ਲੜਕੀਆਂ ਮੋਹਰੀ ਰਹੀਆਂ ਹਨ। ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਦੇ ਸਵਪਨਿਲ ਨੇ 98.8 ਫੀਸਦੀ ਨਾਲ ਪਹਿਲਾ, ਅਰਸ਼ਦੀਪ ਕੌਰ ਨੇ 98.6 ਫੀਸਦੀ ਨਾਲ ਦੂਜਾ ਅਤੇ ਸਿਰਜਣ ਸਹਿਗਲ ਨੇ 98.4 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਬੱਚਿਆਂ ਦੀ ਸਫ਼ਲਤਾ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇੰਨੋਸੈਂਟ ਹਾਰਟਸ ਸਕੂਲ ਦੇ 82 ਵਿਦਿਆਰਥੀਆਂ ਨੇ 90 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ। ਗ੍ਰੀਨ ਮਾਡਲ ਟਾਊਨ ਵਿੱਚੋਂ ਮ੍ਰਿਦੁਲ ਗੁਪਤਾ ਨੇ 97.4 ਫ਼ੀਸਦੀ ਅੰਕਾਂ ਨਾਲ ਪਹਿਲੇ, 96.8 ਫੀਸਦੀ ਨਾਲ ਅੰਕ ਨਾਲ ਲੋਹਾਰਾਂ ਬ੍ਰਾਂਚ ਦਾ ਕਨਨ ਪਾਠਕ ਦੂਜੇ ਤੇ ਗ੍ਰੀਨ ਮਾਡਲ ਟਾਊਨ ਦੀ ਸਨੇਹਾ ਅਤੇ ਪਰਮਵੀਰ ਸਿੰਘ 96.6 ਫ਼ੀਸਦੀ ਅੰਕਾਂ ਤੀਜੇ ਸਥਾਨ ’ਤੇ ਰਹੇ। ਗੁਰੁੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੀ ਜਪਨਾਜ਼ ਕੌਰ ਨੇ 93.4 ਫੀਸਦੀ, ਮੁਸਕਾਨ ਕੌਰ ਨੇ 92.8 ਤੇ ਜੈਸਮੀਨ ਕੌਰ ਨੇ 92 ਫ਼ੀਸਦੀ ਅੰਕਾਂ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। ਸੀਟੀ ਪਬਲਿਕ ਸਕੂਲ ਦੇ ਰਾਹੁਲ ਚਤੁਰਵੇਦੀ ਨੇ 93 ਫ਼ੀਸਦੀ, ਸਿਧਾਰਥ ਸ਼੍ਰੀ ਨੇ 92.7, ਇਸ਼ਵਰਜੋਤ ਕੌਰ ਨੇ 92.6 ਤੇ ਨਿਕਿਤਾ ਸੇਠ ਨੇ 92.6 ਫ਼ੀਸਦੀ ਅੰਕ ਹਾਸਲ ਕੀਤੇ। ਸ਼ੀਲਾ ਰਾਣੀ ਤਾਂਗੜੀ ਡੀਏਵੀ ਪਬਲਿਕ ਸਕੂਲ ਬਿਲਗਾ ਦੀ ਮਾਨਸੀ ਕੌਰ ਨੇ 94.8, ਗੁਰਲੀਨ ਨੇ 94.2 ਅਤੇ ਸੋਨਾਲੀ ਨੇ 94 ਫ਼ੀਸਦੀ ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All