ਟਰੱਕ ’ਚ ਵੱੱਜਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
ਦਾਣਾ ਮੰਡੀ ਨੇੜੇ ਅੱਜ ਸਵੇਰੇ ਟਰੱਕ ਅਤੇ ਐਕਟਿਵਾ ਦੀ ਟੱਕਰ ਵਿੱਚ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਚੌਕੀ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ (ਨੰਬਰ ਪੀਬੀ 05 ਏਪੀ 8495) ਜੋ ਪੁਲ ਥੱਲੇ ਖੜ੍ਹਾ ਸੀ,...
Advertisement
ਦਾਣਾ ਮੰਡੀ ਨੇੜੇ ਅੱਜ ਸਵੇਰੇ ਟਰੱਕ ਅਤੇ ਐਕਟਿਵਾ ਦੀ ਟੱਕਰ ਵਿੱਚ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਪੁਲੀਸ ਚੌਕੀ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ (ਨੰਬਰ ਪੀਬੀ 05 ਏਪੀ 8495) ਜੋ ਪੁਲ ਥੱਲੇ ਖੜ੍ਹਾ ਸੀ, ਪਿੱਛੇ ਤੋਂ ਆ ਰਹੀ ਐਕਟਿਵਾ ਸਵਾਰ ਲੜਕੀ ਬੇਕਾਬੂ ਹੋ ਕੇ ਖੜ੍ਹੇ ਟਰੱਕ ਵਿੱਚ ਵੱਜੀ। ਇਸ ਕਾਰਨ ਐਕਟਿਵਾ ਚਕਨਚੂਰ ਹੋ ਗਈ ਅਤੇ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਨਵਪ੍ਰੀਤ ਕੌਰ ਵਾਸੀ ਨਿੱਕਾ ਰਈਆ ਵਜੋਂ ਹੋਈ ਹੈ। ਪੁਲੀਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਦਿੱਤੀ ਹੈ।
Advertisement
Advertisement
