DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਸ ਏਜੰਸੀ ’ਤੇ ਕਾਲਾਬਾਜ਼ਾਰੀ ਦੇ ਦੋਸ਼

ਖਪਤਕਾਰਾਂ ਨੇ ਡੀ ਸੀ ਅਤੇ ਡੀ ਐੱਫ ਐੱਸ ਓ ਤੋਂ ਮਾਮਲੇ ਦੀ ਜਾਂਚ ਮੰਗੀ

  • fb
  • twitter
  • whatsapp
  • whatsapp
featured-img featured-img
ਸਿਲੰਡਰ ਲੈਣ ਗੈਸ ਏਜੰਸੀ ਖੇਮਕਰਨ ਅੱਗੇ ਲੱਗੀ ਖਪਤਕਾਰਾਂ ਦੀ ਭੀੜ।
Advertisement

ਸਰਹੱਦੀ ਕਸਬਾ ਖੇਮਕਰਨ ਦੀ ਗੈਸ ਏਜੰਸੀ ’ਤੇ ਖਪਤਕਾਰਾਂ ਨੇ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਇਲਜ਼ਾਮ ਲਾਏ ਹਨ। ਕਥਿਤ ਤੌਰ ’ਤੇ ਵਾਧੂ ਸਟਾਕ ਹੋਣ ਦੇ ਬਾਵਜੂਦ ਏਜੰਸੀ ਖਪਤਕਾਰਾਂ ਨੂੰ ਸਿਲੰਡਰ ਸਪਲਾਈ ਨਹੀਂ ਕਰ ਰਹੀ। ਜਾਣਕਾਰੀ ਅਨੁਸਾਰ ਗੈਸ ਏਜੰਸੀ ਖੇਮਕਰਨ ਤੋਂ ਇਲਾਵਾ ਆਸ-ਪਾਸ ਦੇ ਬਹੁਗਿਣਤੀ ਪਿੰਡਾਂ ਨੂੰ ਗੈਸ ਸਿਲੰਡਰ ਮੁਹੱਈਆ ਕਰਵਾਉਂਦੀ ਹੈ ਪਰ ਹੁਣ ਇਨ੍ਹਾਂ ਪਿੰਡਾਂ ਨੂੰ ਡੋਰ-ਟੂ-ਡੋਰ ਸਪਲਾਈ ਠੱਪ ਹੋਣ ਕਾਰਨ ਲੋਕ ਸਿਲੰਡਰ ਲੈਣ ਲਈ ਏਜੰਸੀ ਪਹੁੰਚ ਰਹੇ ਹਨ। ਇਸ ਸਬੰਧੀ ਪਿੰਡ ਮਾੜੀ ਨੌਅਬਾਦ ਦੇ ਵਸਨੀਕ ਅਮਰੀਕ ਸਿੰਘ ਅਤੇ ਪਿੰਡ ਬਹਿੜਵਾਲ ਦੇ ਸਰਬਜੀਤ ਸਿੰਘ ਸਮੇਤ ਹੋਰ ਖਪਤਕਾਰਾਂ ਨੇ ਏਜੰਸੀ ’ਤੇ ਕਾਲਾਬਾਜ਼ਾਰੀ ਕਰਨ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਏਜੰਸੀ ਘਰੇਲੂ ਗੈਸ ਸਿਲੰਡਰ 2200 ਤੇ ਕਮਰਸ਼ੀਅਲ ਸਿਲੰਡਰ 4000 ਰੁਪਏ ਦਾ ਵੇਚ ਕੇ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਗੈਸ ਏਜੰਸੀ ਦੀਆਂ ਡਿਲੀਵਰੀ ਗੱਡੀਆਂ ਨੂੰ ਆਇਆਂ ਲਗਭਗ 20 ਤੋਂ 25 ਦਿਨ ਬੀਤ ਚੁੱਕੇ ਹਨ। ਇਸ ਤੋਂ ਇਲਾਵਾ ਜਦੋਂ ਖਪਤਕਾਰ ਸਿਲੰਡਰ ਲੈਣ ਲਈ ਏਜੰਸੀ ਪਹੁੰਚਦੇ ਹਨ ਤਾਂ ਉੱਥੇ ਸਿਰਫ਼ ਸਿਫਾਰਸ਼ੀ ਲੋਕਾਂ ਨੂੰ ਹੀ ਸਿਲੰਡਰ ਦਿੱਤੇ ਜਾਂਦੇ ਹਨ। ਖਪਤਕਾਰਾਂ ਨੇ ਏਜੰਸੀ ਦੇ ਕੁਝ ਕਰਮਚਾਰੀਆਂ ’ਤੇ ਦੁਰਵਿਹਾਰ ਕਰਨ ਦੇ ਦੋਸ਼ ਵੀ ਲਾਏ ਹਨ। ਖਪਤਕਾਰਾਂ ਨੇ ਡੀ ਸੀ ਅਤੇ ਡੀ ਐੱਫ ਐੱਸ ਓ ਪਾਸੋਂ ਮਾਮਲੇ ਦੀ ਜਾਂਚ ਕਰਵਾ ਕੇ ਗੜਬੜੀ ਤੇ ਮਨਮਾਨੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਏਜੰਸੀ ਮਾਲਕ ਨੇ ਦੋਸ਼ ਨਕਾਰੇ

ਏਜੰਸੀ ਮਾਲਕ ਸੰਜੀਵ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਲਾਬਾਜ਼ਾਰੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਏਜੰਸੀ ਵੱਲੋਂ ਸਾਰੀ ਸਪਲਾਈ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਹੀ ਕੀਤੀ ਜਾ ਰਹੀ ਹੈ। ਖਪਤਕਾਰਾਂ ਨੂੰ ਪਹਿਲਾਂ ਵਾਂਗ ਬੁਕਿੰਗ ਦੇ ਆਧਾਰ ’ਤੇ ਹੀ ਗੈਸ ਸਿਲੰਡਰ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ਜਾਂ ਤਰਜੀਹ ਦੇ ਆਧਾਰ ’ਤੇ ਗੈਸ ਦੀ ਵੰਡ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਸਰਕਾਰੀ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ।

ਸ਼ਿਕਾਇਤ ਮਿਲਣ ’ਤੇ ਮਾਮਲੇ ਦੀ ਜਾਂਚ ਕਰਾਂਗੇ: ਏ ਐੱਫ ਐੱਸ ਓ

ਏ ਐੱਫ ਐੱਸ ਓ ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਾਬਾਜ਼ਾਰੀ ਜਾਂ ਕਿਸੇ ਕਿਸਮ ਦੀ ਗੜਬੜ ਦੀ ਸ਼ਿਕਾਇਤ ਮਿਲਣ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਏਜੰਸੀ ਨੂੰ ਮਿਲ ਰਹੇ ਸਿਲੰਡਰਾਂ ਦੀ ਸਪਲਾਈ ਅਤੇ ਖਪਤ ਸਬੰਧੀ ਰਿਕਾਰਡ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Advertisement
×