DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੜਗੱਜ ਵੱਲੋਂ ਖਾਲਸਾ ਵਹੀਰ ਕੱਢਣ ਦਾ ਐਲਾਨ

ਅਕਾਲ ਤਖਤ ਤੋਂ ਆਰੰਭ ਹੋ ਕੇ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ

  • fb
  • twitter
  • whatsapp
  • whatsapp
Advertisement

ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਿੱਖੀ ਨਾਲ ਜੋੜਨ ਦੇ ਮੰਤਵ ਨਾਲ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੀਰੀ-ਪੀਰੀ ਖਾਲਸਾ ਵਹੀਰ ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਹ ਵਹੀਰ 24 ਜੁਲਾਈ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖਤ ਤੋਂ ਆਰੰਭ ਹੋਵੇਗੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਹੋਵੇਗੀ।

ਸ੍ਰੀ ਅਕਾਲ ਤਖਤ ਦੇ ਸਿਰਜਣਾ ਦਿਵਸ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਪੰਥਕ ਇਕੱਠ ਦੌਰਾਨ ਦੋਵਾਂ ਥਾਵਾਂ ’ਤੇ ਜਥੇਦਾਰ ਗੜਗੱਜ ਵੱਲੋਂ ਇਸ ਵਹੀਰ ਨੂੰ ਆਰੰਭ ਕਰਨ ਦਾ ਐਲਾਨ ਕੀਤਾ ਗਿਆ। ਪੰਥਕ ਇਕੱਠ ਦੌਰਾਨ ਉਨ੍ਹਾਂ ਸਮੁੱਚੇ ਇਕੱਠ ਕੋਲੋਂ ਜੈਕਾਰਾ ਲਗਵਾ ਕੇ ਇਸ ਦੀ ਪ੍ਰਵਾਨਗੀ ਵੀ ਲਈ ਹੈ।

Advertisement

ਉਨ੍ਹਾਂ ਕਿਹਾ ਕਿ ਨੌਜਵਾਨੀ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਮੀਰੀ ਪੀਰੀ ਦਿਵਸ ਮੌਕੇ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਖ਼ਾਲਸਾ ਵਹੀਰ ਚਲਾਈ ਜਾਵੇਗੀ, ਜਿਸ ਦਾ ਮਕਸਦ ਧਰਮ ਦੇ ਪ੍ਰਚਾਰ ਪ੍ਰਸਾਰ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ। ਸੂਤਰਾਂ ਮੁਤਾਬਕ ਮੀਰੀ ਪੀਰੀ ਖਾਲਸਾ ਵਹੀਰ ਜਿੱਥੇ ਸਿੱਖ ਨੌਜਵਾਨੀ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਵੱਲ ਪ੍ਰੇਰਿਤ ਕਰੇਗੀ, ਉੱਥੇ ਲੋਕਾਂ ਨੂੰ ਅਜਿਹੀਆਂ ਤਾਕਤਾਂ ਤੋਂ ਵੀ ਸੁਚੇਤ ਕਰੇਗੀ ਜੋ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਦਾ ਯਤਨ ਕਰ ਰਹੀਆਂ ਹਨ। ਜਥੇਦਾਰ ਗੜਗੱਜ ਵੱਲੋਂ ਇਸ ਵਹੀਰ ਦੀ ਸਫਲਤਾ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ, ਨਿਹੰਗ ਜਥੇਬੰਦੀਆਂ, ਸੰਪਰਦਾਵਾਂ ਕੋਲੋਂ ਵੀ ਸਹਿਯੋਗ ਮੰਗਿਆ ਗਿਆ। ਜ਼ਿਕਰਯੋਗ ਹੈ ਕਿ ਜਥੇਦਾਰ ਗੜਗੱਜ ਵੱਲੋਂ ਪਹਿਲਾਂ ਵੀ ਖਾਲਸਾ ਵਹੀਰ ਕੱਢੀ ਗਈ ਸੀ, ਜਿਸ ਵਿੱਚ ਪਤਿਤ ਸਿੱਖਾ ਨੂੰ ਅੰਮ੍ਰਿਤ ਛਕਾਇਆ ਗਿਆ ਸੀ ਅਤੇ ਸਿੱਖੀ ਵੱਲ ਮੋੜਿਆ ਗਿਆ ਸੀ। ਇਹ ਵਹੀਰ ਧਰਮ ਪਰਿਵਰਤਨ ਨੂੰ ਰੋਕਣ ਦਾ ਵੀ ਉਪਰਾਲਾ ਸੀ। ਇਹ ਖਾਲਸਾ ਵਹੀਰ ਉਹਨਾਂ ਉਸ ਵੇਲੇ ਸ਼ੁਰੂ ਕੀਤੀ ਸੀ, ਜਦੋਂ ਉਹਨਾਂ ਦੀ ਜਥੇਦਾਰ ਵਜੋਂ ਨਿਯੁਕਤੀ ਹੋਈ ਸੀ ਅਤੇ ਕਈ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ ਸੀ। ਉਸ ਖਾਲਸਾ ਵਹੀਰ ਦੌਰਾਨ ਉਹਨਾਂ ਨੂੰ ਸੰਗਤ ਦੇ ਨੇੜੇ ਜਾਣ ,ਸੰਗਤ ਨਾਲ ਮਿਲਣ ਅਤੇ ਸੰਗਤ ਕੋਲ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਸੀ ਜਿਸ ਨਾਲ ਉਨ੍ਹਾਂ ਦੀ ਮਾਨਤਾ ਵਧੀ ਸੀ ਅਤੇ ਨਾਰਾਜ਼ ਸਿੱਖ ਜਥੇਬੰਦੀਆਂ ਵੀ ਨੇੜੇ ਆਈਆਂ ਸਨ। ਇਸ ਵਾਰ ਇਹ ਮੀਰੀ ਪੀਰੀ ਖਾਲਸਾ ਵਹੀਰ ਸ਼੍ਰੀ ਅਕਾਲ ਤਖਤ ਤੋਂ ਕੀਤੇ ਜਾਂਦੇ ਆਦੇਸ਼ਾਂ ਨੂੰ ਸੰਗਤ ਵਿੱਚ ਵਧੇਰੇ ਮਾਨਤਾ ਦਵਾਉਣ ਵਿੱਚ ਸਹਾਈ ਸਾਬਤ ਹੋ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ 24 ਜੁਲਾਈ ਨੂੰ ਮੀਰੀ ਪੀਰੀ ਦਿਵਸ ਤੇ ਆਰੰਭ ਹੋਣ ਵਾਲੀ ਇਸ ਮੀਰੀ ਪੀਰੀ ਖਾਲਸਾ ਵਹੀਰ ਦੀ ਰੂਪ ਰੇਖਾ ਨੂੰ ਫਿਲਹਾਲ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

Advertisement

Advertisement
×