DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਂਗਸਟਰਾਂ ਨੇ ‘ਆਪ’ ਦੋਆਬਾ ਇੰਚਾਰਜ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ ਦਿੱਤੀ

ਆਮ ਆਦਮੀ ਪਾਰਟੀ ਬੀ ਸੀ ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਨੂੰ ਇੱਕ ਵਾਰ ਮੁੜ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਭਰੀਆਂ ਕਾਲਾਂ ਤੇ ਵਟਸਐੱਪ ਸੁਨੇਹੇ ਭੇਜੇ ਜਾ ਰਹੇ ਹਨ, ਜਿਸ...

  • fb
  • twitter
  • whatsapp
  • whatsapp
Advertisement
ਆਮ ਆਦਮੀ ਪਾਰਟੀ ਬੀ ਸੀ ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਨੂੰ ਇੱਕ ਵਾਰ ਮੁੜ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਭਰੀਆਂ ਕਾਲਾਂ ਤੇ ਵਟਸਐੱਪ ਸੁਨੇਹੇ ਭੇਜੇ ਜਾ ਰਹੇ ਹਨ, ਜਿਸ ਨਾਲ ਪਰਿਵਾਰ ’ਚ ਦਹਿਸ਼ਤ ਦਾ ਮਾਹੌਲ ਹੈ।ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀ ਨੇ +44 (ਯੂ ਕੇ) ਕੋਡ ਵਾਲੇ ਨੰਬਰ ਤੋਂ ਦਲਜੀਤ ਰਾਜੂ ਦੇ ਮੋਬਾਈਲ ’ਤੇ ਕਈ ਵਾਰ ਕਾਲਾਂ ਕੀਤੀ ਤੇ ਇਸ ਤੋਂ ਬਾਅਦ ਉਸੇ ਨੰਬਰ ਤੋਂ ਵਟਸਐਪ ਰਾਹੀਂ ਅਪਮਾਨਜਨਕ ਤੇ ਡਰਾਉਣੇ ਸੁਨੇਹੇ ਭੇਜੇ ਗਏ। ਇਨ੍ਹਾਂ ਧਮਕੀਆਂ ਬਾਰੇ ਸੂਚਨਾ ਮਿਲਦਿਆਂ ਹੀ ਐੱਸ ਪੀ ਸਮੇਤ ਕਈ ਪੁਲੀਸ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਤੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲੀਸ ਵੱਲੋਂ ਧਮਕੀ ਦੇਣ ਵਾਲੇ ਨੰਬਰ ਦੀ ਕਾਲ ਡਿਟੇਲ, ਲੋਕੇਸ਼ਨ ਤੇ ਵਟਸਐੱਪ ਸੁਨੇਹਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧਮਕੀ ਪਿੱਛੇ ਕੌਣ ਹੈ ਅਤੇ ਉਸਦਾ ਅਸਲ ਮਕਸਦ ਕੀ ਹੈ।

Advertisement

Advertisement
Advertisement
×