ਲਾਜਵੰਤ ਸਿੰਘ
ਨਵਾਂਸ਼ਹਿਰ, 17 ਸਤੰਬਰ
ਨਵਾਂਸ਼ਹਿਰ ਹਲਕੇ ਦੇ ਪਿੰਡ ਭਾਰਟਾ ਕਲਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ‘ਆਪ ਆਪਣਿਆਂ ਨਾਲ’ ਮੁਹਿੰਮ ਤਹਿਤ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਭਾਰਟਾ ਕਲਾਂ ਦੇ ਨੌਜਵਾਨ ਸਾਥੀਆ ਨੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਸੂਬੇ ਅੰਦਰ ਸਰਕਾਰ ਬਣਾਉਣ ਲਈ ਹੇਠਲੇ ਪੱਧਰ ਤੇ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮਨਦੀਪ ਸਿੰਘ ਅਟਵਾਲ, ਸੁਰਿੰਦਰ ਸਿੰਘ ਸੰਘਾ, ਕੁਲਵਿੰਦਰ ਗਿਰਨ, ਕੁਲਵੰਤ ਰਕਾਸਣ, ਦਵਿੰਦਰ ਸਿੰਘ ਸਿਰਸਾ, ਭੁਪਿੰਦਰ ਉੜਾਪੜ, ਗੁਰਦੇਵ ਮੀਰਪੁਰ, ਦਵਿੰਦਰ ਸਿੰਘ ਭਾਰਟਾ, ਕਰਨੈਲ ਸਿੰਘ ਅਤੇ ਬਿੱਟੂ ਭਾਰਟਾ ਕਲਾਂ ਵੀ ਮੌਜੂਦ ਸਨ। ਇਸ ਮੌਕੇ ਬੁਲਾਰਿਆਂ ਨੇ ਸੰਸਦ ਵਿੱਚ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਤੇ ਆਸ ਪ੍ਰਗਟਾਈ ਕਿ ਊਹ ਭਵਿੱਖ ਵਿੱਚ ਲੋਕ ਮਸਲੇ ਊਠਾਊਂਦੇ ਰਹਿਣਗੇ।