ਪੈਲੇਸ ਵਿੱਚੋਂ ਚਾਰ ਮੋਬਾਈਲ ਫੋਨ ਤੇ ਗਹਿਣੇ ਚੋਰੀ
ਇੱਕ ਪੈਲੇਸ ਵਿੱਚ ਵਿਆਹ ਸਮਾਗਮ ਵਿੱਚੋਂ ਗਹਿਣੇ ਅਤੇ ਚਾਰ ਮੋਬਾਈਲ ਫੋਨ ਚੋਰੀ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਦੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਟਿੰਕੂ...
Advertisement
ਇੱਕ ਪੈਲੇਸ ਵਿੱਚ ਵਿਆਹ ਸਮਾਗਮ ਵਿੱਚੋਂ ਗਹਿਣੇ ਅਤੇ ਚਾਰ ਮੋਬਾਈਲ ਫੋਨ ਚੋਰੀ ਹੋ ਗਏ।
ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਦੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਟਿੰਕੂ ਨੇ ਦੱਸਿਆ ਕਿ ਉਸ ਦੇ ਚਾਚੇ ਦੀ ਧੀ ਦਾ ਵਿਆਹ ਨਿੱਜੀ ਪੈਲੇਸ ਵਿੱਚ ਸੀ, ਇਸ ਪੈਲੇਸ ਵਿੱਚੋਂ ਚਾਰ ਮੋਬਾਈਲ ਫੋਨ ਅਤੇ ਗਹਿਣੇ ਚੋਰੀ ਹੋ ਗਏ।
Advertisement
ਪਿੰਡ ਭੱਖੜੀ ਜਨਿਆਲ ਦੇ ਰਹਿਣ ਵਾਲੇ ਵਿਜੇ ਨੇ ਦੱਸਿਆ ਕਿ ਉਹ ਆਪਣੀ ਪਤਨੀ ਆਸ਼ਾ ਨਾਲ ਵਿਆਹ ਦੀ ਬਰਾਤ ਵਿੱਚ ਆਇਆ ਸੀ। ਕਿਸੇ ਨੇ ਉਸ ਦੀ ਪਤਨੀ ਦੇ ਪਰਸ ਦੀ ਜ਼ਿਪ ਖੋਲ੍ਹੀ ਅਤੇ ਮੋਬਾਈਲ ਫੋਨ ਤੇ ਗਹਿਣੇ ਚੋਰੀ ਕਰ ਲਏ। ਚੋਰੀ ਹੋਏ ਮੋਬਾਈਲ ਫੋਨ ਦੀ ਲੋਕੇਸ਼ਨ ਸੁਜਾਨਪੁਰ ਦੇ ਮਹਾਜਨ ਹਾਲ ਤੋਂ ਆ ਰਹੀ ਹੈ ਜਿਸ ਤੋਂ ਬਾਅਦ ਫੋਨ ਬੰਦ ਹੋ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
Advertisement
Advertisement
×

