DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁੱਖਾਂ ਦੇ ਦਰਿਆ ’ਚ ਡੋਬੇ ਖਾ ਰਹੇ ਨੇ ਹੜ੍ਹਾਂ ਦੇ ਝੰਭੇ ਪਰਿਵਾਰ

ਮੁਆਵਜ਼ੇ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਕੇ ਹੰਭੇ; ਬੇਘਰੇ ਟੈਂਟ ਵਿੱਚ ਰਹਿਣ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਟੈਂਟ ਲਗਾ ਕੇ ਰਹਿ ਰਿਹਾ ਸੁਖਵਿੰਦਰ, ਉਸ ਦੀ ਮਾਂ ਰਤਨੀ ਤੇ ਭੈਣ।
Advertisement

ਪਿਛਲੇ ਸਾਲ 25 ਅਗਸਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਰਹੱਦੀ ਖੇਤਰ ਦੇ ਕੋਹਲੀਆਂ ਪਿੰਡ ਦੇ ਚਾਰ ਪਰਿਵਾਰ ਮੁਆਵਜ਼ੇ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ-ਕੱਟ ਕੇ ਹੰਭ ਗਏ ਹਨ। ਇਹ ਸਾਰੇ ਪਰਿਵਾਰ ਸਰਕਾਰੀ ਦਫਤਰਾਂ ਦੀ ਲਾਲ ਫੀਤਾਸ਼ਾਹੀ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਪਰਿਵਾਰ ਨੂੰ ਤਾਂ ਅਖੀਰ ਟੈਂਟ ਹੀ ਲਾਉਣਾ ਪਿਆ। ਉਹ ਰਾਤ ਨੂੰ ਦਰਿਆ ਵਿੱਚ ਹੀ ਰਾਤਾਂ ਗੁਜ਼ਾਰ ਰਹੇ ਹਨ। ਇੱਕ ਹੋਰ ਪਰਿਵਾਰ ਉੱਥੇ ਢੇਰੀ ਹੋ ਚੁੱਕੇ ਖੰਡਰਨੁਮਾ ਮਕਾਨ ਵਿੱਚ ਹੀ ਰਹਿਣ ਨੂੰ ਮਜਬੂਰ ਹੈ।

ਸਿਤਮ ਦੀ ਗੱਲ ਹੈ ਕਿ ਛੇ ਮਹੀਨੇ ਬੀਤ ਜਾਣ ਬਾਅਦ ਵੀ ਇਨ੍ਹਾਂ ਪਰਿਵਾਰਾਂ ਨੂੰ ਮੁਆਵਜ਼ੇ ਦਾ ਇੱਕ ਧੇਲਾ ਵੀ ਨਹੀਂ ਮਿਲਿਆ। ਸਭ ਤੋਂ ਵੱਧ ਪ੍ਰਭਾਵਿਤ ਹੋਇਆ ਇਸ ਖੇਤਰ ਦਾ ਪਿੰਡ ਕੋਹਲੀਆਂ ਹੈ, ਜਿਸ ਵਿੱਚ ਜਦ ਹੜ੍ਹ ਆਇਆ ਸੀ ਤਾਂ ਪੰਜਾਬ ਦੇ ਕਈ ਮੰਤਰੀ, ਚੀਫ ਸੈਕਟਰੀ, ਕੇਂਦਰ ਦੇ ਮੰਤਰੀ, ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਰੀਆਂ ਹੀ ਪਾਰਟੀਆਂ ਦੇ ਆਗੂ ਇਸ ਜਗ੍ਹਾ ’ਤੇ ਹੀ ਆ ਕੇ ਰੁਕਦੇ ਸਨ ਅਤੇ ਇਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਸਨ। ਇਸ ਹਲਕੇ ਦੇ ਇੱਕ ਮੰਤਰੀ ਨੇ ਇਥੋਂ ਤੱਕ ਵੀ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਢੇਰੀ ਹੋ ਗਏ ਘਰਾਂ ਤੋਂ ਵੀ ਵਧੀਆ ਘਰ ਬਣਾ ਕੇ ਦੇਣਗੇ ਪਰ ਅੱਜ ਕੋਈ ਵੀ ਮੰਤਰੀ ਅਤੇ ਸਰਕਾਰੀ ਅਧਿਕਾਰੀ ਇਨ੍ਹਾਂ ਨੂੰ ਢਾਰਸ ਦੇਣ ਵਾਲਾ ਨਹੀਂ ਅਤੇ ਸਭ ਟਾਲ ਮਟੋਲ ਹੀ ਕਰਦੇ ਆ ਰਹੇ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਪ੍ਰਭਾਵਿਤ ਲੋਕਾਂ ਨੂੰ ਹੁਣ ਤੱਕ 11 ਕਰੋੜ 14 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਜਾ ਚੁੱਕਾ ਹੈ ਪਰ ਇਨ੍ਹਾਂ ਦਾ ਕਿਧਰੇ ਵੀ ਨਾਮ ਨਿਸ਼ਾਨ ਨਹੀਂ ਹੈ।

Advertisement

ਕੋਹਲੀਆਂ ਵਿੱਚ ਦਰਿਆ ਦੀ ਲਪੇਟ ਵਿੱਚ ਸਭ ਤੋਂ ਪਹਿਲਾਂ ਚਾਰ ਮਕਾਨ ਆਏ। ਇਨ੍ਹਾਂ ਵਿੱਚ ਸੁਖਵਿੰਦਰ ਸਿੰਘ ਤੇ ਉਸ ਦੇ ਭਰਾ ਮੋਹਨ ਲਾਲ ਦੇ ਦੋ ਮਕਾਨ, ਧਰਮਪਾਲ ਦਾ ਤੀਜਾ ਮਕਾਨ ਅਤੇ ਚੌਥਾ ਮਕਾਨ ਅਜੇ ਕੁਮਾਰ ਦਾ ਹੈ ਜੋ ਕਿ ਇਥੋਂ ਚਾਰ ਕਿਲੋਮੀਟਰ ਦੂਰ ਪੰਮਾ ਪਿੰਡ ਵਿਖੇ ਜਾ ਕੇ ਰਹਿਣ ਲੱਗ ਪਿਆ ਹੈ। ਇਸੇ ਤਰ੍ਹਾਂ ਕੋਹਲੀਆਂ ਅੱਡੇ ਵਿੱਚ 8 ਦੁਕਾਨਾਂ ਵੀ ਰੁੜ੍ਹ ਗਈਆਂ ਪਰ ਮੁਆਵਜ਼ਾ ਅਜੇ ਤੱਕ ਇਨ੍ਹਾਂ ਲੋਕਾਂ ਨੂੰ ਨਹੀਂ ਮਿਲਿਆ। ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਉਹ ਪਰਿਵਾਰ ਨਾਲ ਕੋਹਲੀਆਂ ਅੱਡੇ ਦੇ ਵਿੱਚ ਇੱਕ ਦੁਕਾਨ ਕਿਰਾਏ ’ਤੇ ਲੈ ਕੇ ਰਹਿੰਦਾ ਰਿਹਾ ਪਰ ਹੁਣ ਟੈਂਟ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਜਦ ਕਿ ਦੂਸਰਾ ਪਰਿਵਾਰ ਧਰਮਪਾਲ ਦਾ ਹੈ ਜਿਸ ਦਾ ਇਹ ਕਹਿਣਾ ਹੈ ਕਿ ਪਹਿਲਾਂ ਉਹ ਦੋ ਮਹੀਨੇ ਨਰੋਟ ਜੈਮਲ ਸਿੰਘ ਦੇ ਸਰਕਾਰੀ ਸਕੂਲ ਵਿੱਚ ਰਹਿੰਦੇ ਰਹੇ, ਫਿਰ ਦੋ ਮਹੀਨੇ ਕਥਲੌਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹੇ ਅਤੇ ਹੁਣ ਅਖੀਰੀ ਉਹ ਆਪਣੇ ਖੰਡਰਨੁਮਾ ਮਕਾਨ ਵਿੱਚ ਹੀ ਰਹਿਣ ਨੂੰ ਮਜਬੂਰ ਹੋਏ ਹਨ। ਧਰਮਪਾਲ ਦੀ ਪਤਨੀ ਸ਼ਕੁੰਤਲਾ ਦੇਵੀ ਤੇ ਉਸ ਦੀਆਂ ਦੋ ਲੜਕੀਆਂ ਸੀਮਾ ਤੇ ਅਰਪਣਾ ਨੇ ਦੱਸਿਆ ਕਿ ਰਾਤ ਵੇਲੇ ਉਨ੍ਹਾਂ ਨੂੰ ਬਹੁਤ ਡਰ ਲੱਗਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੀ ਹਾਲਤ ਤੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਅਜੇ ਤੱਕ ਤਰਸ ਨਹੀਂ ਆਇਆ।

Advertisement

Advertisement
×