DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Flood Control: ਸੱਕੀ ਨਾਲੇ ਦੀ ਸਫ਼ਾਈ ਲਈ ਫ਼ੌਜ ਤੋਂ ਪ੍ਰਵਾਨਗੀ ਮਿਲੀ

ਲੋਧੀ ਗੁੱਜਰ ਤੋਂ ਰਾਵੀ ਦਰਿਆ ਤੱਕ 5 ਕਿਲੋਮੀਟਰ ਖੇਤਰ ’ਚ ਹੋਵੇਗੀ ਡੀਸਿਲਟਿੰਗ

  • fb
  • twitter
  • whatsapp
  • whatsapp
featured-img featured-img
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ
Advertisement
ਅਜਨਾਲਾ ਵਿਧਾਨ ਸਭਾ ਹਲਕੇ ਵਿੱਚੋਂ ਲੰਘਦਾ ਸੱਕੀ ਨਾਲਾ ਸਾਫ ਸਫ਼ਾਈ ਨਾ ਹੋਣ ਕਾਰਨ ਹਰ ਸਾਲ ਹੀ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਦੀ ਤਬਾਹੀ ਦਾ ਕਾਰਨ ਬਣਦਾ ਹੈ ਤੇ ਇਸ ਵਾਰ ਵੀ ਬਰਸਾਤਾਂ ਦੇ ਦਿਨਾਂ ਵਿੱਚ ਇਸ ਨਾਲੇ ਦੇ ਕਾਰਨ ਲੋਕਾਂ ਨੂੰ ਨੁਕਸਾਨ ਪੁੱਜਾ ਹੈ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਸੱਕੀ ਨਾਲੇ ਦੇ ਆਖਰੀ ਹਿੱਸੇ ਦੀ ਸਫ਼ਾਈ ਲਈ ਭਾਰਤੀ ਫ਼ੌਜ ਵੱਲੋਂ ਲੋੜੀਂਦੀ ਪ੍ਰਵਾਨਗੀ (ਐੱਨ ਓ ਸੀ) ਦੇ ਦਿੱਤੀ ਗਈ ਹੈ। ਇਸ ਨਾਲ ਲੰਬੇ ਸਮੇਂ ਤੋਂ ਲਟਕਿਆ ਇਹ ਅਹਿਮ ਮਸਲਾ ਹੱਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।

ਸ੍ਰੀ ਧਾਲੀਵਾਲ ਨੇ ਦੱਸਿਆ ਕਿ ਸੱਕੀ ਨਾਲੇ ਦਾ ਪਿੰਡ ਲੋਧੀ ਗੁੱਜਰ ਤੋਂ ਰਾਵੀ ਦਰਿਆ ਤੱਕ ਲਗਪਗ 5 ਕਿਲੋਮੀਟਰ ਦਾ ਹਿੱਸਾ ਭਾਰਤੀ ਫ਼ੌਜ ਦੇ ਅਧੀਨ ਆਉਂਦਾ ਹੈ। ਫ਼ੌਜ ਦੀ ਪ੍ਰਵਾਨਗੀ ਨਾ ਹੋਣ ਕਾਰਨ ਇਸ ਖੇਤਰ ਵਿੱਚ ਡੀਸਿਲਟਿੰਗ ਨਹੀਂ ਹੋ ਸਕਦੀ ਸੀ, ਜਿਸ ਕਾਰਨ ਨਾਲੇ ਵਿੱਚ ਵੱਡੀ ਮਾਤਰਾ ਵਿੱਚ ਗਾਰ ਅਤੇ ਮਿੱਟੀ ਜੰਮ ਗਈ ਸੀ ਅਤੇ ਪਾਣੀ ਦੀ ਨਿਕਾਸੀ ਬਹੁਤ ਹੌਲੀ ਹੋ ਰਹੀ ਸੀ।

Advertisement

ਉਨ੍ਹਾਂ ਦੱਸਿਆ ਕਿ ਅੱਜ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਬ੍ਰਿਗੇਡੀਅਰ ਐੱਸ ਐੱਸ ਛਿੱਲਰ (ਐੱਸ ਐੱਮ), ਬ੍ਰਿਗੇਡੀਅਰ ਸੁਖਬੀਰ ਸਿੰਘ (ਐੱਸ ਐੱਮ) ਅਤੇ ਕਮਾਂਡਿੰਗ ਅਫ਼ਸਰ ਐਂਟਨੀ ਰੌਬਿਨਜ਼ ਡੀ ਨਾਲ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ ਹੈ ਜਿਸ ਵਿੱਚ ਸਫ਼ਾਈ ਦੇ ਕੰਮ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ ਘਟੇਗਾ, ਇਸ ਖੇਤਰ ਵਿੱਚ ਵੱਡੇ ਪੱਧਰ ’ਤੇ ਡੀਸਿਲਟਿੰਗ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਨਾਲ ਸੱਕੀ ਨਾਲੇ ਵਿੱਚ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ ਅਤੇ ਕਿਸਾਨਾਂ ਦੀਆਂ ਫ਼ਸਲਾਂ, ਗਰੀਬ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਘਰਾਂ ਨੂੰ ਬਰਸਾਤ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਮਿਲੇਗਾ।

Advertisement

ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਅੱਜ ਦੀ ਮੀਟਿੰਗ ਦੌਰਾਨ ਇਸ ਅਹਿਮ ਲੋਕ ਹਿੱਤ ਦੇ ਮਸਲੇ ਦਾ ਸਫ਼ਲਤਾਪੂਰਵਕ ਹੱਲ ਕੱਢ ਲਿਆ ਗਿਆ ਹੈ।

ਇਸ ਮੌਕੇ ਸੁਪਰਿੰਟੈਂਡਿੰਗ ਇੰਜਨੀਅਰ (ਐੱਸਈ.) ਮਹੇਸ਼ ਸਿੰਘ, ਕਾਰਜਕਾਰੀ ਇੰਜੀਨੀਅਰ (ਐਕਸ ਈ ਐੱਨ) ਅੰਕੁਸ਼ ਚੌਧਰੀ ਅਤੇ ਜੂਨੀਅਰ ਇੰਜਨੀਅਰ (ਜੇ ਈ) ਕਮਲਪ੍ਰੀਤ ਸਿੰਘ ਵੀ ਹਾਜ਼ਰ ਸਨ।

Sakki Nullah Cleaning, Indian Army NOC, Kuldeep Singh Dhaliwal, Ajnala Flood Control, Amritsar News, Sakki Nullah Desilting, Ravi River Drainage, Punjab Monsoon Preparedness

Advertisement
×