ਸਕੂਲ ਦੀ ਪਾਰਕਿੰਗ ’ਚ ਅੱਗ: ਦਰਜਨ ਤੋਂ ਵੱਧ ਦੋਪਹੀਆ ਵਾਹਨ ਸੜੇ : The Tribune India

ਸਕੂਲ ਦੀ ਪਾਰਕਿੰਗ ’ਚ ਅੱਗ: ਦਰਜਨ ਤੋਂ ਵੱਧ ਦੋਪਹੀਆ ਵਾਹਨ ਸੜੇ

ਸਕੂਲ ਦੀ ਪਾਰਕਿੰਗ ’ਚ ਅੱਗ: ਦਰਜਨ ਤੋਂ ਵੱਧ ਦੋਪਹੀਆ ਵਾਹਨ ਸੜੇ

ਪਾਰਕਿੰਗ ’ਚ ਲੱਗੀ ਅੱਗ ਦੀਆਂ ਉਠਦੀਆਂ ਲਪਟਾਂ ਅਤੇ ਕਸਬੇ ਦੇ ਨੌਜਵਾਨ ਵਾਹਨਾਂ ਨੂੰ ਬਚਾਉਂਦੇ ਹੋਏ।

ਦੀਪਕ ਠਾਕੁਰ

ਦਾਤਾਰਪੁਰ (ਤਲਵਾੜਾ), 25 ਨਵੰਬਰ

ਇੱਥੇ ਕਸਬੇ ਦੇ ਪ੍ਰਸਿੱਧ ਨਿੱਜੀ ਸਕੂਲ ਦੀ ਪਾਰਕਿੰਗ ’ਚ ਵਾਪਰੀ ਅੱਗ ਲੱਗਣ ਦੀ ਘਟਨਾ ’ਚ 13 ਦੇ ਕਰੀਬ ਦੋ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ। ਜਦਕਿ ਅੱਧੀ ਕੁ ਦਰਜਨ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਘਟਨਾ ਬਾਅਦ ਦੁਪਹਿਰ ਵਾਪਰੀ। ਬੀਬੀਐਮਬੀ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਵਸ਼ਿਸ਼ਟ ਭਾਰਤੀ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਿਨਕਰ ਪਰਾਸ਼ਰ ਨੇ ਦੱਸਿਆ ਕਿ ਸਕੂਲ ਪਾਰਕਿੰਗ ’ਚ ਸਟਾਫ਼ ਤੋਂ ਇਲਾਵਾ ਮਾਪਿਆਂ ਦੇ 50 ਦੇ ਕਰੀਬ ਦੋ ਪਹੀਆ ਵਾਹਨ ਖੜ੍ਹੇ ਸਨ। ਉਨ੍ਹਾਂ ਨੂੰ ਸਟਾਫ਼ ਮੈਂਬਰ ਰਾਹੀਂ ਪਤਾ ਚੱਲਿਆ ਕਿ ਪਾਰਕਿੰਗ ’ਚ ਕਿਸੇ ਬਾਈਕ ਨੂੰ ਅੱਗ ਲੱਗੀ ਹੈ, ਜਦੋਂ ਉਹ ਪਾਰਕਿੰਗ ਕੋਲ਼ ਪਹੁੰਚੇ ਤਾਂ ਉਦੋਂ ਤੱਕ ਇੱਕ ਦਰਜਨ ਤੋਂ ਵਧ ਵਾਹਨ ਸੜ ਚੁੱਕੇ ਸਨ। ਜਦਕਿ ਅੱਧੀ ਕੁ ਦਰਜਨ ਵਾਹਨ ਅੱਧੇ ਸੜੇ ਹੋਏ ਸਨ। ਅੱਗ ਦੀਆਂ ਉੱਠੀਆਂ ਤੇਜ਼ ਲਪਟਾਂ ਤੋਂ ਬਾਅਦ ਇਕੱਠੇ ਹੋਏ ਨੇੜਲੇ ਨੌਜਵਾਨਾਂ ਨੇ ਮੁਸਤੈਦੀ ਨਾਲ ਬਾਕੀ ਦੇ ਵਾਹਨਾਂ ਨੂੰ ਸੜਨ ਤੋਂ ਬਚਾ ਲਿਆ। ਬੀਬੀਐਮਬੀ ਫਾਇਰ ਬ੍ਰਿਗੇਡ ਤਲਵਾੜਾ ਦੀ ਮੌਕੇ ’ਤੇ ਪਹੁੰਚੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਣ ਉਪਰੰਤ ਏਐਸਆਈ ਪਵਨ ਕੁਮਾਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਆਰੰਭ ਦਿੱਤੀ ਹੈ। ਹਾਦਸੇ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All