DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Fire ਨਾਲ ਸੱਤ ਏਕੜ ਕਣਕ ਅਤੇ ਨਾੜ ਸੜਿਆ

ਸ਼ਾਰਟ ਸਰਕਟ ਕਾਰਨ ਲੱਗ ਲੱਗਣ ਦਾ ਦੋਸ਼; ਦਿਨ ਵੇਲੇ ਬਿਜਲੀ ਸਪਲਾੲੀ ਨਾ ਦੇਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਪਿੰਡ ਮੈਹਣੀਆ ਕੁਹਾਰਾ ਨੇੜੇ ਕਣਕ ਦੇ ਖੇਤ ਵਿੱਚ ਲੱਗੀ ਅੱਗ।
Advertisement

ਪਿੰਡ ਮੈਹਣੀਆ ਕੁਹਾਰਾ ਨੇੜੇ ਕਿਸਾਨਾਂ ਦੀ ਕਣਕ ਦੀ ਫ਼ਸਲ ਅਤੇ ਨਾੜ ਨੂੰ ਅੱਗ ਲੱਗਣ ਨਾਲ ਲਗਪਗ ਅੱਠ ਏਕੜ ਕਣਕ ਤੇ ਸੱਤ ਏਕੜ ਨਾੜ ਸੜ ਗਿਆ। ਬੀਕੇਯੂ ਏਕਤਾ ਉਗਰਾਹਾਂ ਨੇ ਇਸ ਨੁਕਸਾਨ ਲਈ ਬਿਜਲੀ ਮਹਿਕਮੇ ਨੂੰ ਜ਼ਿੰਮੇਵਾਰ ਠਹਿਰਾਇਆ। ਬੀ ਕੇ ਯੂ ਏਕਤਾ ਉਗਰਾਹਾਂ ਦੇ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਅੱਜ ਦੁਪਹਿਰ ਵੇਲੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਕੋਈ ਗੱਡੀ ਅੱਗ ਬੁਝਾਉਣ ਲਈ ਨਹੀਂ ਪਹੁੰਚੀ। ਉਨਾਂ ਕਿਹਾ ਕਿ ਅੱਜ ਦਿਨ ਵੇਲੇ ਖੇਤਾਂ ਦੀ ਬਿਜਲੀ ਸਪਲਾਈ ਚਾਲੂ ਕੀਤੀ ਗਈ, ਜੋ ਇਸ ਨੁਕਸਾਨ ਦਾ ਕਾਰਨ ਬਣੀ ਹੈ। ਉਨ੍ਹਾਂ ਕਿਹਾ ਕਿ ਦੋ ਭਰਾਵਾਂ ਗੁਰਦੇਵ ਸਿੰਘ ਤੇ ਗੁਰਲਾਲ ਸਿੰਘ ਦੀ ਕਣਕ ਸੜ ਗਈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਦੌਰਾਨ ਐੱਸ ਐੈੱਚ ਓ ਸ਼ਮਸ਼ੇਰ ਸਿੰਘ ਟੀਮ ਸਣੇ ਮੌਕੇ ’ਤੇ ਪਹੁੰਚੇ। ਬਿਜਲੀ ਬੋਰਡ ਦੇ ਅਧਿਕਾਰੀ ਤੇ ਮੁਲਾਜ਼ਮਾਂ ਨੇ ਇਲਾਕੇ ਦੇ ਪਟਵਾਰੀ ਦੇ ਨਾਲ ਮੌਕਾ ਵੇਖਿਆ ਹੈ। ਕਿਸਾਨ ਆਗੂਆਂ ਮੰਗ ਕੀਤੀ ਕਿ ਜਿੰਨਾ ਸਮਾਂ ਕਣਕ ਦੀ ਵਾਢੀ ਚੱਲ ਰਹੀ, ਉਦੋਂ ਤਕ ਬਿਜਲੀ ਤੜਕਸਾਰ ਦਿੱਤੀ ਜਾਵੇ। ਘਰਾਂ ਦੀ ਸਪਲਾਈ ਲਈ ਰਾਤ ਸਮੇਂ ਲਾਏ ਜਾਂਦੇ ਬਿਜਲੀ ਕੱਟ ਬੰਦ ਕੀਤੇ ਜਾਣ। ਇਸ ਮੌਕੇ ਕਿਸਾਨਾਂ ਨੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ । ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ ,ਹੀਰਾ ਸਿੰਘ ਮੈਹਣੀਆ ,ਰਛਪਾਲ ਸਿੰਘ,ਅਜੀਤ ਸਿੰਘ, ਕਾਲਾ ਸਿੰਘ ਸਾਬਕਾ ਸਰਪੰਚ, ਲਾਭ ਸਿੰਘ, ਕੁਲਵਿੰਦਰ ਸਿੰਘ, ਨਿਰਵੈਰ ਸਿੰਘ, ਮਨਦੀਪ ਸਿੰਘ, ਰਾਣਾ ਸਿੰਘ ਹਾਜ਼ਰ ਸਨ।

Advertisement

Advertisement
Advertisement
×