DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਾਰਾਂ ਭਿੜਨ ਕਾਰਨ ਦੁਕਾਨ ’ਚ ਅੱਗ ਲੱਗੀ

ਇੱਥੋਂ ਦੀ ਗੀਤਾ ਭਵਨ ਸੜਕ ’ਤੇ ਸਥਿਤ ਰਮਨ ਪਲਾਈਵੁੱਡ ਨਾਮ ਦੀ ਹਾਰਡਵੇਅਰ ਦੁਕਾਨ ਵਿੱਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਰਾਤ ਲਗਪਗ ਦੋ ਵਜੇ ਦੁਕਾਨ ਅੱਗਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਅੱਗ ਲੱਗ...

  • fb
  • twitter
  • whatsapp
  • whatsapp
featured-img featured-img
ਹਾਰਡਵੇਅਰ ਦੀ ਦੁਕਾਨ ਵਿੱਚ ਲੱਗੀ ਹੋਈ ਅੱਗ।
Advertisement

ਇੱਥੋਂ ਦੀ ਗੀਤਾ ਭਵਨ ਸੜਕ ’ਤੇ ਸਥਿਤ ਰਮਨ ਪਲਾਈਵੁੱਡ ਨਾਮ ਦੀ ਹਾਰਡਵੇਅਰ ਦੁਕਾਨ ਵਿੱਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਰਾਤ ਲਗਪਗ ਦੋ ਵਜੇ ਦੁਕਾਨ ਅੱਗਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਭਿੜਨ ਕਾਰਨ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੀ ਦੁਕਾਨ ਨੂੰ ਲਪੇਟ ਵਿੱਚ ਲੈ ਲਿਆ। ਦੁਕਾਨ ਦੇ ਅੰਦਰ ਰੱਖਿਆ ਕੈਮੀਕਲ ਅਤੇ ਪਲਾਈਵੁੱਡ ਸੜ ਗਿਆ। ਹਾਲਾਂਕਿ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਪਹੁੰਚ ਗਈ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਪਰ ਕੈਮੀਕਲ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਫਾਇਰ ਬ੍ਰਿਗੇਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਨੂੰ ਸੜਨ ਤੋਂ ਬਚਾਇਆ ਨਹੀਂ ਜਾ ਸਕਿਆ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਅਤੇ ਨਜ਼ਦੀਕ ਦੀਆਂ ਦੁਕਾਨਾਂ ਤੇ ਮਕਾਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ। ਦੁਕਾਨਦਾਰ ਅਨੁਸਾਰ ਉਸ ਦਾ 30 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਦੁਕਾਨਦਾਰ ਰਾਹੁਲ ਦਾ ਦੋਸ਼ ਹੈ ਕਿ ਪਾਵਰਕੌਮ ਨੂੰ ਸੂਚਿਤ ਕਰਨ ਦੇ ਬਾਵਜੂਦ ਡੇਢ ਘੰਟੇ ਤੱਕ ਸਪਲਾਈ ਬੰਦ ਨਹੀਂ ਕੀਤੀ ਗਈ ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ। ਜੇ ਸਮੇਂ ਸਿਰ ਸਪਲਾਈ ਬੰਦ ਕਰ ਦਿੱਤੀ ਜਾਂਦੀ ਤਾਂ ਤਾਰਾਂ ’ਤੇ ਲੱਗੀ ਅੱਗ ਜ਼ਿਆਦਾ ਨਹੀਂ ਫੈਲਣੀ ਸੀ।

Advertisement
Advertisement
×