ਵਿਆਹੁਤਾ ਦੀ ਹੱਤਿਆ ਦੇ ਦੋਸ਼ ਹੇਠ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ

ਵਿਆਹੁਤਾ ਦੀ ਹੱਤਿਆ ਦੇ ਦੋਸ਼ ਹੇਠ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ

ਪੱਤਰ ਪ੍ਰੇਰਕ
ਤਰਨ ਤਾਰਨ, 3 ਦਸੰਬਰ

ਸਰਹਾਲੀ ਕਲਾਂ ਦੀ ਇਕ ਵਿਆਹੁਤਾ ਦੀ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਨੇ ਕਥਿਤ ਤੌਰ ’ਤੇ ਘੱਟ ਦਾਜ ਲਿਆਉਣ ਕਰਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ| ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ (24) ਦੇ ਤੌਰ ’ਤੇ ਕੀਤੀ ਗਈ ਹੈ| ਸਰਹਾਲੀ ਪੁਲੀਸ ਨੇ ਇਸ ਸਬੰਧੀ ਦਫ਼ਾ 302, 34 ਅਧੀਨ ਕੇਸ ਦਰਜ ਕੀਤਾ ਹੈ|

ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਮ੍ਰਿਤਕਾ ਦੇ ਪਤੀ ਜਗਦੀਸ਼ ਸਿੰਘ, ਸਹੁਰਾ ਗੁਰਲਾਲ ਸਿੰਘ, ਸੱਸ ਕੁਲਵੰਤ ਕੌਰ ਅਤੇ ਨਨਾਣ ਕਿਰਨਦੀਪ ਕੌਰ ਦਾ ਨਾਮ ਸ਼ਾਮਲ ਹੈ| ਮ੍ਰਿਤਕਾ ਦੀ ਮਾਤਾ ਰਣਜੀਤ ਕੌਰ ਵਾਸੀ ਖਾਰਾ (ਸਰਹਾਲੀ) ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਰਮਨਦੀਪ ਕੌਰ ਨੂੰ ਵਿਆਹ ਦੇ ਛੇਤੀ ਬਾਅਦ ਹੀ ਮਾਨਸਿਕ ਅਤੇ ਸ਼ਰੀਰਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਣ ਲੱਗਿਆ। ਉਨ੍ਹਾਂ ਬੁੱਧਵਾਰ ਨੂੰ ਘਰ ਅੰਦਰ ਹੀ ਉਸ ਦੀ ਕਥਿਤ ਤੌਰ ’ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ| ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਫਰਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All