ਫੇਸਬੁੱਕ ਮੈਸੇਂਜਰ ’ਤੇ ਅਸ਼ਲੀਲ ਫੋਟੋਆਂ ਭੇਜਣ ਵਾਲੇ ਖ਼ਿਲਾਫ਼ ਕੇਸ ਦਰਜ

ਫੇਸਬੁੱਕ ਮੈਸੇਂਜਰ ’ਤੇ ਅਸ਼ਲੀਲ ਫੋਟੋਆਂ ਭੇਜਣ ਵਾਲੇ ਖ਼ਿਲਾਫ਼ ਕੇਸ ਦਰਜ

ਪੱਤਰ ਪ੍ਰੇਰਕ
ਪਠਾਨਕੋਟ, 3 ਦਸੰਬਰ

ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਲੜਕੀ ਨੂੰ ਫੇਸਬੁੱਕ ਮੈਸੇਂਜਰ ’ਤੇ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਭੇਜਣ ਦੇ ਦੋਸ਼ ਹੇਠ ਮੁਹਾਲੀ ਦੇ ਇੱਕ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 354-ਡੀ, 506, 509, 66 ਆਈਟੀ ਐਕਟ 2000 ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਆਰੀਆ ਕਾਲਜ ਪਠਾਨਕੋਟ ਨੇੜੇ ਰਹਿੰਦੀ ਲੜਕੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਰਾਜੂ ਸਿੰਘ ਵਾਸੀ ਮਕਾਨ ਨੰਬਰ 272 ਫੇਜ਼-1 ਐੱਸਏਐੱਸ ਨਗਰ ਮੁਹਾਲੀ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਅਪਲੋਡ ਕੀਤੀਆਂ ਫੋਟੋਆਂ ਵਿੱਚ ਆਪਣੀ ਪਛਾਣ ਗੁਪਤ ਰੱਖ ਕੇ ਕਿਸੇ ਹੋਰ ਵਿਅਕਤੀ ਦੀਆਂ ਫੋਟੋਆਂ ਨੂੰ ਪੁਲੀਸ ਅਫਸਰ ਦੀ ਵਰਦੀ ਵਿੱਚ ਅਤੇ ਨੇਵੀ (ਆਰਮੀ ਵਰਦੀ) ਵਿੱਚ ਦਰਸਾ ਕੇ ਫੇਸਬੁੱਕ ਮੈਸੇਂਜਰ ’ਤੇ ਉਸ ਨੂੰ ਮੈਸੇਜ ਭੇਜਣ, ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਭੇਜੀਆਂ ਅਤੇ ਕਾਲ ਕਰਕੇ ਧਮਕੀਆਂ ਦਿੱਤੀਆਂ ਹਨ। ਇਸ ਸ਼ਿਕਾਇਤ ਦੀ ਜਾਂਚ ਡੀਐਸਪੀ (ਡੀ) ਮਨਿੰਦਰਪਾਲ ਸਿੰਘ ਪਠਾਨਕੋਟ ਨੇ ਕੀਤੀ।

ਪੜਤਾਲ ਬਾਅਦ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਥਾਣਾ ਡਵੀਜ਼ਨ ਨੰਬਰ 2 ਦੇ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਪੁਲੀਸ ਪਾਰਟੀ ਮੁਲਜ਼ਮ ਨੂੰ ਫੜਨ ਲਈ ਮੋਹਾਲੀ ਭੇਜੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All