DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਦਿਆਰਥਣਾਂ ਨੂੰ ਫੈਲੋਸ਼ਿਪ ਪੁਰਸਕਾਰ ਵੰਡੇ

ਜਾਗ੍ਰਿਤੀ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਵੱਲੋਂ ਮੈਨੇਜਿੰਗ ਟਰੱਸਟੀ ਆਰ ਪੀ ਐੱਸ ਵਾਲੀਆ (ਸਾਬਕਾ ਐੱਸ ਡੀ ਐੱਮ) ਦੀ ਅਗਵਾਈ ਹੇਠ ਸ਼ਹੀਦ ਰਾਮ ਸਿੰਘ ਪਠਾਨੀਆ ਮੈਮੋਰੀਅਲ ਜੀ ਐੱਨ ਡੀ ਯੂਨੀਵਰਸਿਟੀ ਕਾਲਜ, ਨਿਆੜੀ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਸੱਤਵਾਂ ਫੈਲੋਸ਼ਿਪ ਪੁਰਸਕਾਰ ਸਮਾਗਮ ਕੀਤਾ ਗਿਆ।...

  • fb
  • twitter
  • whatsapp
  • whatsapp
featured-img featured-img
ਪੁਰਸਕਾਰ ਜੇਤੂ ਵਿਦਿਆਰਥਣਾਂ ਪ੍ਰਬੰਧਕਾਂ ਨਾਲ। -ਫੋਟੋ : ਧਵਨ
Advertisement

ਜਾਗ੍ਰਿਤੀ ਫਾਊਂਡੇਸ਼ਨ ਚੈਰੀਟੇਬਲ ਟਰੱਸਟ ਵੱਲੋਂ ਮੈਨੇਜਿੰਗ ਟਰੱਸਟੀ ਆਰ ਪੀ ਐੱਸ ਵਾਲੀਆ (ਸਾਬਕਾ ਐੱਸ ਡੀ ਐੱਮ) ਦੀ ਅਗਵਾਈ ਹੇਠ ਸ਼ਹੀਦ ਰਾਮ ਸਿੰਘ ਪਠਾਨੀਆ ਮੈਮੋਰੀਅਲ ਜੀ ਐੱਨ ਡੀ ਯੂਨੀਵਰਸਿਟੀ ਕਾਲਜ, ਨਿਆੜੀ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਸੱਤਵਾਂ ਫੈਲੋਸ਼ਿਪ ਪੁਰਸਕਾਰ ਸਮਾਗਮ ਕੀਤਾ ਗਿਆ। ਇਸ ਵਿੱਚ ਪ੍ਰਤਾਪ ਵਰਲਡ ਸਕੂਲ ਦੀ ਪ੍ਰਿੰਸੀਪਲ ਸ਼ੁਭਰਾ ਰਾਣੀ ਮੁੱਖ ਮਹਿਮਾਨ ਵਜੋਂ ਅਤੇ ਰਾਜਪੂਤ ਸਭਾ ਪਠਾਨਕੋਟ ਦੇ ਪ੍ਰਧਾਨ ਆਰ ਐਸ ਸਿੰਘ (ਸਾਬਕਾ ਕਰਨਲ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਕਾਲਜ ਦੀਆਂ 13 ਹੋਣਹਾਰ ਵਿਦਿਆਰਥਣਾਂ ਨੂੰ 2 ਲੱਖ ਰੁਪਏ ਦੇ ਫੈਲੋਸ਼ਿਪ ਪੁਰਸਕਾਰ ਵੰਡੇ ਗਏ।

ਇਸ ਮੌਕੇ ਜਾਗ੍ਰਿਤੀ ਫਾਊਂਡੇਸ਼ਨ ਦੇ ਬਾਨੀ ਅਤੇ ਮੈਨੇਜਿੰਗ ਟਰੱਸਟੀ ਆਰ ਪੀ ਐੱਸ ਵਾਲੀਆ ਨੇ ਜਾਗ੍ਰਿਤੀ ਟਰੱਸਟ ਦੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪਛੜੇ ਪਹਾੜੀ ਖੇਤਰਾਂ ਵਿੱਚ ਵਿਦਿਅਕ, ਮੈਡੀਕਲ ਅਤੇ ਜਨਤਕ ਭਲਾਈ ਲਈ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਬੀਰ ਸਿੰਘ ਮਨਹਾਸ, ਸਰਪ੍ਰਸਤ ਹਰਿੰਦਰ ਪਾਲ ਸਿੰਘ (ਸਾਬਕਾ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ) ਹਾਜ਼ਰ ਸਨ।

Advertisement

Advertisement
Advertisement
×