ਦੁਕਾਨਦਾਰਾਂ ਅਤੇ ਮਜ਼ਦੂਰਾਂ ਦੇ ਹੱਕ ਲਈ ਡਟੀਆਂ ਕਿਸਾਨ ਜਥੇਬੰਦੀਆਂ

ਦੁਕਾਨਦਾਰਾਂ ਅਤੇ ਮਜ਼ਦੂਰਾਂ ਦੇ ਹੱਕ ਲਈ ਡਟੀਆਂ ਕਿਸਾਨ ਜਥੇਬੰਦੀਆਂ

ਤਰਨਤਾਰਨ ਵਿੱਚ ਦੁਕਾਨਾਂ ਖੁੱਲ੍ਹਵਾਉਣ ਸਬੰਧੀ ਮੀਟਿੰਗ ਕਰਦੇ ਹੋਏ ਕਿਸਾਨ ਆਗੂ|

ਗੁਰਬਖਸ਼ਪੁਰੀ

ਤਰਨ ਤਾਰਨ, 7 ਮਈ

ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਧਿਰਾਂ ਵੱਲੋਂ ਭਲਕੇ ਸ਼ਨਿਚਰਵਾਰ ਨੂੰ ਇਥੇ ਇਕ ਇਕੱਠ ਕਰਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਵਿੱਚ ਸਹਿਯੋਗ ਦਿੱਤਾ ਜਾਵੇਗਾ|

ਇਸ ਮੁੱਦੇ ਸਬੰਧੀ ਅੱਜ ਇਥੇ ਮੋਰਚਾ ਨਾਲ ਸਬੰਧਤ ਧਿਰਾਂ ਦੀ ਇਕ ਮੀਟਿੰਗ ਗਾਂਧੀ ਮਿਉਂਸਿਪਲ ਪਾਰਕ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਪ੍ਰਗਟ ਸਿੰਘ ਜਾਮਾਰਾਏ ਦੀ ਅਗਵਾਈ ਹੇਠ ਕੀਤੀ ਗਈ| ਮੀਟਿੰਗ ਨੂੰ ਕਿਸਾਨਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਬਲਦੇਵ ਸਿੰਘ ਪੰਡੋਰੀ, ਨਿਰਵੈਰ ਸਿੰਘ ਡਾਲੇਕੇ, ਮਨਜੀਤ ਸਿੰਘ ਡਾਲੇਕੇ, ਸੁਖਦੇਵ ਸਿੰਘ ਮਾਨੋਚਾਹਲ, ਠੇਕੇਦਾਰ ਅੰਮ੍ਰਿਤਪਾਲ ਸਿੰਘ ਜੌੜਾ ਅਤੇ ਰਾਜਾ ਰਣਬੀਰ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਦੁਕਾਨਾਂ ਬੰਦ ਕਰਵਾਉਣਾ ਇਸ ਮਹਾਮਾਰੀ ਨਾਲ ਨਜਿੱਠਣ ਦਾ ਕੋਈ ਹੱਲ ਨਹੀਂ ਹੈ|

ਮੀਟਿੰਗ ਵਿੱਚ ਸਥਾਨਕ ਐੱਸਡੀਐੱਮ ਰਜਨੀਸ਼ ਅਰੋੜਾ ਵੱਲੋਂ ਕਿਸਾਨਾਂ ਯੂਨੀਅਨ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਨਿਖੇਧੀ ਕੀਤੀ। ਕਿਸਾਨ ਆਗੂਆਂ ਭਲਕੇ ਦੁਕਾਨਾਂ ਖੁੱਲ੍ਹਵਾਉਣ ਲਈ ਕਿਸਾਨਾਂ ਤੇ ਦੁਕਾਨਦਾਰਾਂ ਦੇ ਸਾਂਝੇ ਮਾਰਚ ਵਿੱਚ ਸ਼ਹਿਰ ਨਿਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ|

ਹਫ਼ਤਾਵਾਰੀ ਲਗਦੀ ਸਬਜ਼ੀ ਮੰਡੀ ਕਾਰਨ ਹੰਗਾਮਾ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਪ੍ਰਤਾਪ ਬਾਗ ਨੇੜੇ ਸੜਕ ’ਤੇ ਹਰ ਹਫਤੇ ਲੱਗਦੀ ਸਬਜ਼ੀ ਮੰਡੀ ਸਬੰਧੀ ਤਕੜਾ ਹੰਗਾਮਾ ਹੋਇਆ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਸਪੀਕਰ ਰਾਹੀਂ ਐਲਾਨ ਕੀਤਾ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਸੜਕ ’ਤੇ ਸਬਜ਼ੀ ਨਹੀਂ ਵੇਚ ਸਕਦਾ। ਉਹ ਸਿਰਫ ਮੁਹੱਲਿਆਂ ਵਿੱਚ ਗਲੀ-ਗਲੀ ਘੁੰਮ ਕੇ ਸਬਜ਼ੀ ਵੇਚ ਸਕਦੇ ਹਨ। ਜਦੋਂ ਅਨਾਊਂਸਮੈਂਟ ਹੋ ਰਹੀ ਸੀ, ਉਦੋਂ ਉਥੇ 150 ਤੋਂ ਵੱਧ ਸਬਜ਼ੀ ਵਾਲੇ ਆਪੋ-ਆਪਣੀਆਂ ਫੜ੍ਹੀਆਂ ਤੇ ਰੇਹੜੀਆਂ ਲਾ ਕੇ ਬੈਠੇ ਸਨ। ਜਦੋਂ ਪੁਲੀਸ ਅਚਾਨਕ ਮੰਡੀ ਬੰਦ ਕਰਵਾਉਣ ਲਈ ਪਹੁੰਚ ਗਈ ਤਾਂ ਸਬਜ਼ੀ ਵੇਚਣ ਵਾਲੇ ਪੁਲੀਸ ਦੇ ਗਲ਼ ਪੈ ਗਏ। ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ ਕਰਕੇ ਪਹਿਲਾਂ ਹੀ ਸਬਜ਼ੀ ਵੇਚਣ ਦਾ ਬੜਾ ਘੱਟ ਸਮਾਂ ਮਿਲਦਾ ਹੈ ਤੇ ਜਿਹੜੇ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਇਥੇ ਸਬਜ਼ੀ ਤੇ ਫਲ ਰੱਖੇ ਹੋਏ ਹਨ, ਉਨ੍ਹਾਂ ਦੀ ਕੀਮਤ ਲੱਖਾਂ ਵਿੱਚ ਹੈ। ਹੁਣ ਉਹ ਏਨੀ ਸਬਜ਼ੀ ਨੂੰ ਕਿਥੇ ਸੁੱਟਣ? ਪੁਲੀਸ ਨੇ ਸਪੱਸ਼ਟ ਕੀਤਾ ਕਿ ਕਰੋਨਾਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਜੋ ਹੁਕਮ ਕੀਤੇ ਹਨ, ਉਸ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਜਿਹੜਾ ਵੀ ਇਥੇ ਸਬਜ਼ੀ ਵੇਚੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਸਬਜ਼ੀ ਵੇਚਣ ਵਾਲਿਆਂ ਨੂੰ ਮਾਸਕ ਲਾਉਣ ਤੇ ਸਮਾਜਿਕ ਦੂਰੀ ਕਾਇਮ ਰੱਖਣ ਦੀਆਂ ਹਦਾਇਤਾਂ ਵੀ ਕੀਤੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All