ਕਿਸਾਨ ਯੂਨੀਅਨ ਵੱਲੋਂ ਐੱਸ ਡੀ ਓ ਦਫ਼ਤਰ ਦਾ ਘਿਰਾਓ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ-ਡਿਵੀਜ਼ਨ, ਬਹਿਰਾਮਪੁਰ ਦੇ ਜੇ.ਈ ਵੱਲੋਂ 15 ਦਿਨ ਬੀਤਣ ਦੇ ਬਾਵਜੂਦ ਕਿਸਾਨਾਂ ਦੇ ਖੇਤਾਂ ਵਿੱਚੋਂ ਡਿੱਗੀਆਂ ਤਾਰਾਂ ਨਾ ਚੁੱਕਣ ਅਤੇ ਨਾ ਹੀ ਢਿੱਲੀਆਂ ਤਾਰਾਂ ਕੱਸਣ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਐੱਸ ਡੀ ਓ...
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ-ਡਿਵੀਜ਼ਨ, ਬਹਿਰਾਮਪੁਰ ਦੇ ਜੇ.ਈ ਵੱਲੋਂ 15 ਦਿਨ ਬੀਤਣ ਦੇ ਬਾਵਜੂਦ ਕਿਸਾਨਾਂ ਦੇ ਖੇਤਾਂ ਵਿੱਚੋਂ ਡਿੱਗੀਆਂ ਤਾਰਾਂ ਨਾ ਚੁੱਕਣ ਅਤੇ ਨਾ ਹੀ ਢਿੱਲੀਆਂ ਤਾਰਾਂ ਕੱਸਣ ਦੇ ਵਿਰੋਧ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਐੱਸ ਡੀ ਓ ਸਬ ਡਵੀਜ਼ਨ ਬਹਿਰਾਮਪੁਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਦੋਰਾਂਗਲਾ ਟੋਟਾ ਮੋੜ ਸਬ -ਡਵੀਜ਼ਨ ਤੋਂ ਕਸਬਾ ਮਰਾੜਾ ਨੂੰ ਬਿਜਲੀ ਸਪਲਾਈ ਦੇਣ ਲਾਈਨ ਕੱਢੀ ਗਈ ਸੀ ਪਰ ਸਾਲ 2016 ਤੋਂ ਪਿੰਡ ਬਾਹਮਣੀ ਵਿਚ ਬਣੇ ਪਾਵਰ ਸਟੇਸ਼ਨ ਤੋਂ ਕਸਬਾ ਮਰਾੜਾ ਨੂੰ ਬਿਜਲੀ ਸਪਲਾਈ ਦੇ ਦਿੱਤੀ ਗਈ। ਉਦੋਂ ਤੋਂ ਟੋਟਾ ਮੋੜ ਤੋਂ ਮਰਾੜਾ ਵਾਲੀ ਬਿਜਲੀ ਲਾਈਨ ਡੈੱਡ ਹੋ ਗਈ। ਸਬ ਡਵੀਜ਼ਨ ਬਹਿਰਾਮਪੁਰ ਦੇ ਅਧਿਕਾਰੀਆਂ ਦੀ ਅਣਗਹਿਲੀ ਅਤੇ ਲਾਪਰਵਾਹੀ ਕਰਕੇ ਕਈ ਥਾਵਾਂ ਤੋਂ ਇਸ ਡੈਡ ਲਾਈਨ ਦੀਆਂ ਤਾਰਾਂ ਲੱਥ ਚੁੱਕੀਆਂ ਹਨ ਅਤੇ ਕਈ ਥਾਵਾਂ ਤੋਂ ਬਿਜਲੀ ਦੇ ਖੰਭੇ ਡਿੱਗੇ ਪਏ ਹਨ। ਹੁਣ ਵੀ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਕਿਸਾਨਾਂ ਦੇ ਖੇਤਾਂ ਵਿੱਚ ਜ਼ਮੀਨ ’ਤੇ ਡਿੱਗੀਆਂ ਪਈਆਂ ਹਨ ਅਤੇ ਕਈ ਥਾਵਾਂ ਤੋਂ ਕਿਸਾਨਾਂ ਦੇ ਖੇਤਾਂ ਵਿੱਚ ਤਾਰਾਂ ਇੰਨੀਆਂ ਢਿੱਲੀਆਂ ਹਨ ਕਿ ਖੇਤੀ ਮਸ਼ੀਨਰੀ (ਟਰੈਕਟਰ) ਆਦਿ ਲੰਘਣਾ ਔਖਾ ਹੈ।

