DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਨੇ ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ

ਪਿੰਡ ਬੱਲ ਲੱਭੇ ਦਰਿਆ ਦੇ ਕਿਸਾਨਾਂ ਦੀ ਜ਼ਮੀਨ ’ਚੋਂ ਧੱਕੇ ਨਾਲ ਦਰੱਖਤ ਵੱਢਣ ਦਾ ਮਾਮਲਾ

  • fb
  • twitter
  • whatsapp
  • whatsapp
featured-img featured-img
ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਇੱਥੇ ਡੀ ਐੱਸ ਪੀ ਦਫ਼ਤਰ ਅਜਨਾਲਾ ਅੱਗੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਬੱਲ ਲੱਭੇ ਦਰਿਆ ਦੇ ਕਿਸਾਨਾਂ ਦੀ ਜ਼ਮੀਨ ਵਿੱਚੋਂ ਧੱਕੇ ਨਾਲ ਰੁੱਖ ਵੱਢਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਲਈ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਿਸਾਨ ਗੋਬਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਆਦਿ ਦੀ ਪਿੰਡ ਬੱਲ ਲੱਭੇ ਦਰਿਆ ਵਿੱਚ 64 ਕਨਾਲ ਰਾਵੀ ਦਰਿਆ ਦੇ ਕੰਢੇ ਦੀ ਮਾਲਕੀ ਦੀ ਜ਼ਮੀਨ ਵਿੱਚੋਂ ਕਰੀਬ ਤਿੰਨ ਏਕੜ ਵਿੱਚ ਲੱਗੇ ਪਾਪੂਲਰ ਨੂੰ ਚਾਹੜਪੁਰੀ ਵਾਸੀ ਵੱਲੋਂ ਇੱਕ ਵਿਅਕਤੀ ਵੱਲੋਂ ਧੱਕੇ ਨਾਲ ਵੱਢਿਆ ਜਾ ਰਿਹਾ ਹੈ ਪਰ ਪੁਲੀਸ ਵੱਲੋਂ ਕਥਿਤ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਵਿੱਚ ਉਕਤ 64 ਕਨਾਲ ਰਕਬੇ ਦੀ ਤਕਸੀਮ ਦਾ ਅਮਲ ਵੀ ਪੂਰਾ ਹੋ ਚੁੱਕਾ ਹੈ ਤੇ ਉਕਤ ਖਾਸ ਨੰਬਰਾਂ ਦੀ ਗਿਰਦਾਵਰੀ ਕਿਸਾਨਾਂ ਨਾਮ ਹੋ ਚੁੱਕੀ ਹੈ ਪਰ ਫਿਰ ਵੀ ਰੁੱਖ ਵੱਢੇ ਜਾ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਕਿ ਕਿ ਪੀੜਤ ਕਿਸਾਨਾਂ ਦੇ ਖੇਤਾਂ ਵਿੱਚੋਂ ਵੱਡਿਆ ਗਿਆ ਪਾਪੂਲਰ ਬਰਾਮਦ ਕਰ ਕੇ ਜਿੰਨਾ ਚਿਰ ਕੇਸ ਦਰਜ ਨਹੀਂ ਕਰ ਦਿੱਤਾ ਜਾਂਦਾ, ਉਨਾ ਚਿਰ ਧਰਨਾ ਦਿਨ-ਰਾਤ ਜਾਰੀ ਰਹੇਗਾ। ਇਸ ਸਮੇਂ ਕਿਸਾਨ ਆਗੂ ਸਤਨਾਮ ਸਿੰਘ ਝੰਡੇਰ, ਜਸਬੀਰ ਸਿੰਘ, ਭੋਲਾ ਸਿੰਘ ਕਲੇਰ, ਦਵਿੰਦਰ ਸਿੰਘ, ਪਲਵਿੰਦਰ ਸਿੰਘ ਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ।

Advertisement
Advertisement
×