ਸਰਕਾਰੀ ਜ਼ਮੀਨ ’ਤੇ ਖੇਤੀ ਕਰਦੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਵੱਖ ਵੱਖ ਪਿੰਡਾਂ ’ਚ 10 ਹਜ਼ਾਰ 181 ਕਨਾਲ ‘ਪਨਾਹੀ ਕਦੀਮ’, ‘ਮਾਲਗੁਜ਼ਾਰ’ ਅਤੇ ‘ਮੁਆਫ਼ੀਦਾਰ’ ਸ਼੍ਰੇਣੀ ਦੀਆਂ ਉਪਜਾਊ ਜ਼ਮੀਨਾਂ ’ਤੇ ਖੇਤੀ ਕਰਦੇ ਆ ਰਹੇ ਜ਼ਮੀਨੀ ਮਾਲਕੀ ਹੱਕ ਤੋਂ ਵਾਂਝੇ 6344...
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਵੱਖ ਵੱਖ ਪਿੰਡਾਂ ’ਚ 10 ਹਜ਼ਾਰ 181 ਕਨਾਲ ‘ਪਨਾਹੀ ਕਦੀਮ’, ‘ਮਾਲਗੁਜ਼ਾਰ’ ਅਤੇ ‘ਮੁਆਫ਼ੀਦਾਰ’ ਸ਼੍ਰੇਣੀ ਦੀਆਂ ਉਪਜਾਊ ਜ਼ਮੀਨਾਂ ’ਤੇ ਖੇਤੀ ਕਰਦੇ ਆ ਰਹੇ ਜ਼ਮੀਨੀ ਮਾਲਕੀ ਹੱਕ ਤੋਂ ਵਾਂਝੇ 6344 ਕਿਸਾਨਾਂ ਦਾ ਹੁਣ ਮਾਲਕ ਬਣਨ ਦਾ ਸੁਪਨਾ ਸੂਬੇ ਦੀ ਮਾਨ ਸਰਕਾਰ ਨੇ ਸਾਕਾਰ ਕਰ ਦਿੱਤਾ ਹੈ। ਇਸ ਲਈ ਮਾਲਕੀ ਹੱਕ ਦੇ ਕਾਗਜ਼ਾਤ ਮਾਲ ਵਿਭਾਗ ਰਾਹੀਂ ਮੁਕੰਮਲ ਕਰਨ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਬਕਾਇਦਾ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਨਲਾਈਨ ਮੀਟਿੰਗ ’ਚ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪੋ-ਆਪਣੇ ਅਧਿਕਾਰਤ ਖੇਤਰ ’ਚ ਸ਼ਨਾਖਤ ਕੀਤੀ ਜਾ ਚੁੱਕੀ ‘ਪਨਾਹੀ ਕਦੀਮ’, ‘ਮਾਲਗੁਜ਼ਾਰ’ ਅਤੇ ‘ਮੁਆਫ਼ੀਦਾਰ’ ਸ਼੍ਰੇਣੀ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦੇ ਕਾਗਜ਼ਾਤ ਜਲਦੀ ਤਿਆਰ ਕਰਨ।
ਉਨ੍ਹਾਂ ਕਿਹਾ ਕਿ ਮਾਲ ਵਿਭਾਗ ਰਾਹੀਂ ਮਾਲਕੀ ਹੱਕ ਕਾਗਜ਼ਾਤ ਤਿਆਰ ਹੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਪਿੱਛੋਂ ਬਕਾਇਦਾ ਰਸਮੀ ਤੌਰ ’ਤੇ ਕੈਂਪ ਲਗਾ ਕੇ ਸਬੰਧਤ ਪ੍ਰਭਾਵਿਤ ਕਿਸਾਨਾਂ ’ਚ ਮਾਲਕੀ ਹੱਕ ਕਾਗਜ਼ਾਤ ਸੌਂਪੇ ਜਾ ਸਕਣ।

