ਕਿਸਾਨਾਂ ਦਾ ਵਫਦ ਐੱਸਐੱਸਪੀ ਨੂੰ ਮਿਲਿਆ
ਪੱਤਰ ਪ੍ਰੇਰਕ ਤਰਨ ਤਾਰਨ, 26 ਮਈ ਸਥਾਨਕ ਥਾਣਾ ਸਦਰ ਦੇ ਐੱਸਐੱਚਓ ਵੱਲੋਂ ਸ਼ਨਿੱਚਰਵਾਰ ਨੂੰ ਅਲਾਦੀਨਪੁਰ ਪਿੰਡ ਦੇ ਵਾਸੀ ਗੁਰਦੇਵ ਸਿੰਘ ਅਤੇ ਹੋਰ ਵਿਅਕਤੀਆਂ ਦੇ ਘਰ ’ਤੇ ਮਾਰੇ ਛਾਪੇ ਅਤੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿੱਚ ਲੈਣ ਖਿਲਾਫ਼...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 26 ਮਈ
Advertisement
ਸਥਾਨਕ ਥਾਣਾ ਸਦਰ ਦੇ ਐੱਸਐੱਚਓ ਵੱਲੋਂ ਸ਼ਨਿੱਚਰਵਾਰ ਨੂੰ ਅਲਾਦੀਨਪੁਰ ਪਿੰਡ ਦੇ ਵਾਸੀ ਗੁਰਦੇਵ ਸਿੰਘ ਅਤੇ ਹੋਰ ਵਿਅਕਤੀਆਂ ਦੇ ਘਰ ’ਤੇ ਮਾਰੇ ਛਾਪੇ ਅਤੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਨਾਜਾਇਜ਼ ਹਿਰਾਸਤ ਵਿੱਚ ਲੈਣ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਵਫਦ ਅੱਜ ਇੱਥੇ ਐੱਸਐੱਸਪੀ ਨੂੰ ਮਿਲਿਆ। ਕਿਸਾਨ ਆਗੂ ਨਛੱਤਰ ਸਿੰਘ ਪੰਨੂੰ ਤੇ ਨਿਰਪਾਲ ਸਿੰਘ ਜਿਉਣੇਕੇ ਆਦਿ ਨੇ ਐੱਸਐੱਸਪੀ ਦੇ ਧਿਆਨ ਵਿੱਚ ਪੁਲੀਸ ਦੀ ਇਸ ਕਾਰਵਾਈ ਨੂੰ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਕੀਤੀ ਕਾਰਵਾਈ ਗਰਦਾਨਿਆ| ਐੱਸਐੱਸਪੀ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਯਕੀਨ ਦਿੱਤਾ|
Advertisement