DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਨੇ ਥਾਣੇ ਅੱਗੇ ਧਰਨੇ ਮਗਰੋਂ ਆਵਾਜਾਈ ਰੋਕੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਕੱਥੂਨੰਗਲ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਜਦੋਂ ਕੋਈ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਨਹੀਂ ਆਇਆ ਤਾਂ ਕਿਸਾਨਾਂ ਨੇ ਰੋਸ ਵਜੋਂ ਸੜਕ ’ਤੇ ਆਵਾਜਾਈ...

  • fb
  • twitter
  • whatsapp
  • whatsapp
featured-img featured-img
ਥਾਣੇ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਕੱਥੂਨੰਗਲ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਜਦੋਂ ਕੋਈ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਨਹੀਂ ਆਇਆ ਤਾਂ ਕਿਸਾਨਾਂ ਨੇ ਰੋਸ ਵਜੋਂ ਸੜਕ ’ਤੇ ਆਵਾਜਾਈ ਰੋਕ ਦਿੱਤੀ।

ਮਜੀਠਾ ਬਲਾਕ ਦੇ ਪ੍ਰਧਾਨ ਜਗਜੀਵਨ ਸਿੰਘ ਤਲਵੰਡੀ ਨੇ ਕਿਹਾ ਕਿ ਇਸ ਥਾਣੇ ਨਾਲ ਸਬੰਧਤ ਕਈ ਮਸਲੇ ਰਹਿੰਦੇ ਹਨ, ਜਿਨ੍ਹਾਂ ਬਾਰੇ ਉਹ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕੁਝ ਮਸਲੇ ਜ਼ਮੀਨ ਨਾਲ ਸਬੰਧਤ ਹਨ ਅਤੇ ਇੱਕ ਮਸਲਾ ਟਰੈਵਲ ਏਜੰਟ ਵੱਲੋਂ ਮਾਰੀ ਗਈ ਠੱਗੀ ਦਾ ਹੈ, ਜਿਸ ਦੀ ਦਰਖ਼ਾਸਤ ਮਜੀਠਾ ਦੇ ਡੀ ਐੱਸ ਪੀ ਕੋਲ ਦਿੱਤੀ ਗਈ ਸੀ। ਉਨ੍ਹਾਂ ਰੋਸ ਪ੍ਰਗਟਾਇਆ ਕਿ ਪ੍ਰਸ਼ਾਸਨ ਵੱਲੋਂ ਇਹ ਮਸਲੇ ਹੱਲ ਨਾ ਕਰਨ ਕਾਰਨ ਅੱਜ ਪਹਿਲਾਂ ਥਾਣੇ ਅੱਗੇ ਧਰਨਾ ਦਿੱਤਾ ਗਿਆ, ਪਰ ਜਦੋਂ ਕੋਈ ਅਧਿਕਾਰੀ ਗੱਲਬਾਤ ਕਰਨ ਨਹੀਂ ਆਇਆ ਤਾਂ ਮਜਬੂਰਨ ਸੜਕ ਜਾਮ ਕਰਨੀ ਪਈ। ਕਿਸਾਨਾਂ ਨੇ ਇੱਕ ਘੰਟਾ ਸੜਕ ਜਾਮ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਏ ਐੱਸ ਆਈ ਅਮਨਦੀਪ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਮਸਲੇ ਫ਼ੌਰੀ ਤੌਰ ’ਤੇ ਹੱਲ ਕੀਤੇ ਜਾਣਗੇ। ਇਸ ਭਰੋਸੇ ਤੋਂ ਬਾਅਦ ਜਥੇਬੰਦੀ ਨੇ ਸੜਕ ਖਾਲੀ ਕਰ ਕੇ ਧਰਨਾ ਮੁਲਤਵੀ ਕਰ ਦਿੱਤਾ।

Advertisement

ਇਸ ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਮਸਲਿਆਂ ਜਿਨ੍ਹਾਂ ਵਿੱਚ ਭਾਰਤ-ਅਮਰੀਕਾ ਸਮਝੌਤਾ, ਹੜ੍ਹ ਪੀੜਤਾਂ ਦੇ ਮੁਆਵਜ਼ੇ, ਬੀਜ, ਬਿਜਲੀ ਐਕਟ ਅਤੇ ਮਗਨਰੇਗਾ ਦੀ ਬਹਾਲੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।

Advertisement

ਇਸ ਸਬੰਧ ਵਿੱਚ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ ਅਤੇ ਆਉਣ ਵਾਲੀ 2 ਜੂਨ ਨੂੰ ਤੇਲ, ਗੈਸ ਦੀਆਂ ਕੀਮਤਾਂ ਅਤੇ ਖਾਦ ਦੀ ਕਿੱਲਤ ਖ਼ਿਲਾਫ਼ ਵੀ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ, ਕੁਲਬੀਰ ਸਿੰਘ ਜੇਠੂਵਾਲ, ਪਰਗਟ ਸਿੰਘ, ਦਲਬੀਰ ਸਿੰਘ ਮੱਝਵਿੰਡ, ਸੁਖਦੇਵ ਸਿੰਘ ਝੰਜੋਟੀ, ਜਗਪਰੀਤ ਸਿੰਘ, ਗੁਰਮੁਖ ਸਿੰਘ ਚਵਿੰਡਾ, ਨਰਿੰਦਰ ਸਿੰਘ ਬੁਰਜ, ਨੂਕ ਸਿੰਘ ਪਠਾਨ ਨੰਗਲ ਅਤੇ ਸੁਖਵਿੰਦਰ ਸਿੰਘ ਸਾਘਣਾ ਆਦਿ ਹਾਜ਼ਰ ਸਨ।

Advertisement
×