ਮੁਲਾਜ਼ਮ ਜਥੇਬੰਦੀਆਂ ਨੇ ਰੋਸ ਮਾਰਚ ਕੱਢੇ

ਮੁਲਾਜ਼ਮ ਜਥੇਬੰਦੀਆਂ ਨੇ ਰੋਸ ਮਾਰਚ ਕੱਢੇ

ਮੁਲਾਜ਼ਮ ਆਗੂ ਪਠਾਨਕੋਟ ਦੇ ਬਾਜ਼ਾਰ ’ਚ ਰੋਸ ਮਾਰਚ ਕੱਢਦੇ ਹੋਏ ।-ਫੋਟੋ:ਧਵਨ

ਐੱਨਪੀ ਧਵਨ
ਪਠਾਨਕੋਟ,11 ਅਗਸਤ

ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦੇ ਖਿਲਾਫ ਮਨਾਏ ਜਾ ਰਹੇ ‘ਭਾਰਤ ਬਚਾਓ ਦਿਵਸ’ ਦੇ ਸਬੰਧ ਵਿੱਚ ਇੱਥੇ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਏਕਟੂ, ਸੀਟੀਯੂ ਪੰਜਾਬ, ਪਸਸਫ ਅਤੇ ਪੀਐਮਓ ਵਲੋਂ ਕਾਮਰੇਡ ਰਾਮ ਬਿਲਾਸ ਠਾਕੁਰ, ਤਰੀਭਵਨ ਸਿੰਘ, ਸੁਰਿੰਦਰ ਕੁਮਾਰ ਮਾਜਰਾ ਅਤੇ ਗੋਪਾਲ ਕ੍ਰਿਸ਼ਨ ਪਾਲਾ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ ਅਤੇ ਪਠਾਨਕੋਟ ਦੇ ਬਾਜ਼ਾਰਾਂ ਵਿਚ ਰੋਸ ਜਲੂਸ ਕੱਢਿਆ ਗਿਆ। ਇਸ ਰੈਲੀ ਨੂੰ ਕਾਮਰੇਡ ਨੱਥਾ ਸਿੰਘ ਢਡਵਾਲ, ਸੱਤਿਆ ਦੇਵ ਸੈਣੀ, ਅਸ਼ਵਨੀ ਕੁਮਾਰ ਹੈਪੀ, ਸ਼ਿਵ ਕੁਮਾਰ, ਜਸਵੰਤ ਸਿੰਘ ਸੰਧੂ ਅਤੇ ਰਾਜਿੰਦਰ ਧੀਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਸਾਰੇ ਮਜ਼ਦੂਰ ਪੱਖੀ ਲੇਬਰ ਕਾਨੂੰਨਾਂ ਨੂੰ ਬੇਅਸਰ ਕਰ ਦਿੱਤਾ ਗਿਆ ਹੈ ਅਤੇ ਰੇਲਵੇ, ਕੋਲ ਮਾਈਨਿੰਗ, ਬੀਐਸਐਨਐਲ, ਇਸਰੋ, ਗੈਸ ਤੇਲ ਕੰਪਨੀਆਂ ਸਮੇਤ ਹੋਰ ਪਬਲਿਕ ਅਦਾਰਿਆਂ ਨੂੰ ਧੜੱਲੇ ਨਾਲ ਨਿੱਜੀ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੈ, ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦੇ ਉਪਰ ਕਾਬੂ ਪਾਉਣ ਵਿੱਚ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ। ਇਸ ਮੌਕੇ ਕਾਮਰੇਡ ਬਲਵੰਤ ਸਿੰਘ ਘੋਹ, ਜਨਕ ਰਾਜ ਵਸ਼ਿਸ਼ਟ, ਸੁਰਿੰਦਰ ਮਾਨ, ਅਜੀਤ ਰਾਮ ਗੰਦਲਾ ਲਾਹੜੀ, ਮਾਸਟਰ ਪ੍ਰੇਮ ਸਾਗਰ, ਰਘਬੀਰ ਸਿੰਘ ਧਲੌਰੀਆ ਆਦਿ ਵੀ ਹਾਜ਼ਰ ਸਨ।

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਸਰਵ ਸਿੱਖਿਆ ਅਭਿਆਨ/ਮਿਡ ਡੇਅ ਮੀਲ ਦਫਤਰੀ ਕਰਮਚਾਰੀ 13 ਅਗਸਤ ਨੂੰ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਕਾਂਗਰਸ ਦਾ ਮੈਨੀਫੈਸਟੋ ਫਰੇਮ ਕਰਵਾ ਕੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੂੰ ਵਾਪਸ ਮੋੜਨਗੇ ਕਿਉਂਕਿ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਯੂਨੀਅਨ ਦੇ ਜ਼ਿਲਾ ਪ੍ਰਧਾਨ ਗੌਰਵ ਸ਼ਰਮਾ, ਵਿਕਾਸ ਕੁਮਾਰ ਅਤੇ ਕਮੇਟੀ ਮੈਂਬਰ ਤਨਵੀਰ ਸਿੰਘ, ਤੇਜਿੰਦਰ ਸਿੰਘ, ਤੇਜਵਿੰਦਰ ਸਿੰਘ, ਮਨਿੰਦਰ ਕੌਰ, ਵਿਨੈ ਸ਼ਰਮਾ, ਕਰਨਦੀਪ ਸਿੰਘ, ਸਿਮਰਨ ਕੌਰ, ਨਰਿੰਦਰ ਕੌਰ ਨੇ ਸੰਬੋਧਨ ਕੀਤਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All