ਮੁਲਾਜ਼ਮਾਂ ਵੱਲੋਂ ਮੁੰਡੀਆਂ ਦੀ ਕੋਠੀ ਦਾ ਘਿਰਾਓ ਅੱਜ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰ ਰਹੇ ਸੋਸ਼ਲ ਕਰਮਚਾਰੀ ਆਪਣੀਆਂ ਮੰਗਾਂ ਲਈ ਭਲਕੇ (28 ਸਤੰਬਰ) ਪਿੰਡ ਮੁੰਡੀਆਂ ਕਲਾਂ ਸਥਿਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ਅਤੇ ਉੱਥੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾਉਣਗੇ। ਸੰਗਠਨ...
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰ ਰਹੇ ਸੋਸ਼ਲ ਕਰਮਚਾਰੀ ਆਪਣੀਆਂ ਮੰਗਾਂ ਲਈ ਭਲਕੇ (28 ਸਤੰਬਰ) ਪਿੰਡ ਮੁੰਡੀਆਂ ਕਲਾਂ ਸਥਿਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ਅਤੇ ਉੱਥੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾਉਣਗੇ। ਸੰਗਠਨ ਦੇ ਆਗੂ ਰਮਨ ਕੁਮਾਰ, ਘੋਸ਼ ਪਾਲ, ਰਜਨੀ ਬਾਲਾ, ਅਰੁਣ ਕੁਮਾਰ, ਮੋਨਿਕਾ ਦੇਵੀ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਲ 2023 ਤੋਂ ਫੀਲਡ ਯਾਤਰਾ ਭੱਤਾ, ਹੋਰ ਭੱਤਿਆਂ ਅਤੇ ਸਾਲਾਨਾ ਤਨਖਾਹ ਵਾਧੇ ’ਤੇ ਵੀ ਰੋਕ ਲਗਾ ਰੱਖੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਬਿਨਾਂ ਭੱਤਿਆਂ ਦੇ ਪੱਕਾ ਕੀਤਾ ਗਿਆ ਹੈ। ਯੂਨੀਅਨ ਨੇ ਵਿਭਾਗ ਵਿੱਚ ਸਾਰੇ ਠੇਕਾ ਆਧਾਰਿਤ ਅਹੁਦਿਆਂ ਤੇ ਕੰਮ ਕਰ ਰਹੇ- ਬੀ ਆਰ ਸੀ, ਆਈ ਆਰ ਸੀ, ਆਈ ਈ ਸੀ, ਸੀ ਡੀ ਐੱਸ, ਜੇ ਈ, ਡਾਟਾ ਐਂਟਰੀ ਆਪਰੇਟਰ ਆਦਿ ਨੂੰ ਸੀ ਐੱਸ ਆਰ ਦੇ ਨਿਯਮਾਂ ਤਹਿਤ ਰੈਗੂਲਰ ਕਰਨ ਅਤੇ ਰੋਕੇ ਗਏ ਸਾਰੇ ਲਾਭ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਰੱਖੇ ਗਏ ਘਿਰਾਓ ਦੇ ਐਕਸ਼ਨ ਵਿੱਚ ਸੋਸ਼ਲ ਕਰਮਚਾਰੀ ਯੂਨੀਅਨ, ਬਲਾਕ ਕੋਆਰਡੀਨੇਟਰ ਯੂਨੀਅਨ ਅਤੇ ਕੰਟਰੈਕਚੂਅਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਨਾਲ ਜੁੜੇ ਮੁਲਾਜ਼ਮ ਸ਼ਾਮਲ ਹੋਣਗੇ।

