DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਮਰਜੈਂਸੀ ਰਿਸਪਾਂਸ: ਤਰਨ ਤਾਰਨ ਪੁਲੀਸ ਨੂੰ 28 ਨਵੀਆਂ ਗੱਡੀਆਂ ਮਿਲੀਆਂ

ਰਾਤ ਅਤੇ ਦਿਨ ਵੇਲੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਵੀ ਵਾਧਾ

  • fb
  • twitter
  • whatsapp
  • whatsapp
featured-img featured-img
ਐੱਸ ਐੱਸ ਪੀ ਸੁਰੇਂਦਰ ਲਾਂਬਾ ਗੱਡੀਆਂ ਦੇਣ ਮੌਕੇ ਪੁਲੀਸ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ।
Advertisement

ਪੰਜਾਬ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹੇ ਦੀ ਪੁਲੀਸ ਨੂੰ 28 ਨਵੀਆਂ ਗੱਡੀਆਂ ਦਿੱਤੀਆਂ ਗਈਆਂ ਹਨ। ਪੁਲੀਸ ਕੋਲ ਇਸ ਐਮਰਜੈਂਸੀ ਰਿਸਪਾਂਸ ਸਿਸਟਮ ਤਹਿਤ ਪਹਿਲਾਂ ਅਜਿਹੀਆਂ ਛੇ ਗੱਡੀਆਂ ਸਨ ਜੋ ਹੁਣ ਵਧ ਕੇ 34 ਹੋ ਗਈਆਂ ਹਨ। ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਲੋਕਾਂ ਨੂੰ ਲੋੜ ਪੈਣ ’ਤੇ ਪੁਲੀਸ ਪਹਿਲਾਂ ਸਰਹੱਦੀ ਤੇ ਪੇਂਡੂ ਖੇਤਰ ਵਿੱਚ ਅੱਧੇ ਘੰਟੇ ਦੇ ਅੰਦਰ ਫੋਨ ਨੰਬਰ 112 ’ਤੇ ਡਾਇਲ ਕਰਨ ਉੱਤੇ ਪਹੁੰਚਦੀ ਸੀ ਜਦਕਿ ਸ਼ਹਿਰੀ ਖੇਤਰ ਵਿੱਚ 10 ਤੋਂ 12 ਮਿੰਟ ਤੱਕ ਪਹੁੰਚਿਆ ਜਾਂਦਾ ਸੀ ਉਨ੍ਹਾਂ ਕਿਹਾ ਕਿ ਇਹ ਟਾਈਮ ਹੁਣ ਘਟਾ ਕੇ ਪੇਂਡੂ ਖੇਤਰ ਅੰਦਰ ਕਿਸੇ ਮੁਸ਼ਕਲ ਦੇ ਆ ਜਾਣ ’ਤੇ ਪੁਲੀਸ ਟੀਮ 10 ਮਿੰਟ ਅਤੇ ਸ਼ਹਿਰੀ ਖੇਤਰ ਅੰਦਰ ਇਹ ਸਮਾਂ ਪੰਜ ਮਿੰਟ ਲੱਗਿਆ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਲਈ ਰਾਤ ਅਤੇ ਦਿਨ ਵੇਲੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਤਹਿਤ ਦਿਨ ਵੇਲੇ ਇਨ੍ਹਾਂ ਗੱਡੀਆਂ ਲਈ ਜਦੋਂ ਦੋ ਤੋਂ ਤਿੰਨ ਮੁਲਾਜ਼ਮ ਹੋਣਗੇ ਤਾਂ ਰਾਤ ਵੇਲੇ ਇਨ੍ਹਾਂ ਗੱਡੀਆਂ ਲਈ ਚਾਰ ਤੋਂ ਪੰਜ ਮੁਲਾਜ਼ਮ ਤਾਇਨਾਤ ਕੀਤੇ ਜਾਇਆ ਕਰਨਗੇ।

Advertisement
Advertisement
×