ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
ਖੇਤਰੀ ਪ੍ਰਤੀਨਿਧ ਪਟਿਆਲਾ, 20 ਅਪਰੈਲ ਖੇਤਰ ਵਿੱਚ ਦੋ ਦਿਨ ਪਹਿਲਾਂ ਝੱਖੜ ਕਾਰਨ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਕਈ ਥਾਈਂ ਬੁੱਤੀ ਗੁੱਲ ਹੋ ਗਈ ਸੀ। ਇਸ ਦੌਰਾਨ ਭਾਵੇਂ ਬਿਜਲੀ ਮੁਲਾਜ਼ਮਾਂ ਨੇ ਸਪਲਾਈ ਚਾਲੂ ਕਰ ਦਿੱਤੀ ਸੀ ਪਰ ਅਜੇ ਵੀ ਕਈ ਥਾਈਂ...
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਪਰੈਲ
Advertisement
ਖੇਤਰ ਵਿੱਚ ਦੋ ਦਿਨ ਪਹਿਲਾਂ ਝੱਖੜ ਕਾਰਨ ਖੰਭੇ ਅਤੇ ਤਾਰਾਂ ਟੁੱਟਣ ਕਾਰਨ ਕਈ ਥਾਈਂ ਬੁੱਤੀ ਗੁੱਲ ਹੋ ਗਈ ਸੀ। ਇਸ ਦੌਰਾਨ ਭਾਵੇਂ ਬਿਜਲੀ ਮੁਲਾਜ਼ਮਾਂ ਨੇ ਸਪਲਾਈ ਚਾਲੂ ਕਰ ਦਿੱਤੀ ਸੀ ਪਰ ਅਜੇ ਵੀ ਕਈ ਥਾਈਂ ਮੁਰੰਮਤ ਦਾ ਕੰਮ ਜਾਰੀ ਹੈ। ਇਸੇ ਕੜੀ ਵਜੋਂ ਅੱਜ ਜਦੋਂ ਇਥੋਂ ਭਵਾਨੀਗੜ੍ਹ ਰੋਡ ’ਤੇ ਸਥਿਤ ਪਟਿਆਲਾ ਬਲਾਕ ਦੇ ਪਿੰਡ ਭੇਡਪੁਰਾ ਦੇ ਬੱਸ ਅੱਡੇ ਕੋਲੇ ਇੱਕ ਬਿਜਲੀ ਮੁਲਾਜ਼ਮ ਮੁਰੰਮਤ ਕਰ ਰਿਹਾ ਸੀ ਤਾਂ ਕਰੰਟ ਲੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ। ਕਰੰਟ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸਿਆ ਗਿਆ। ਮ੍ਰਿਤਕ ਦੀ ਪਛਾਣ ਪਹਿਚਾਣ ਗੁਰਪ੍ਰੀਤ ਸਿੰਘ (33) ਪੁੱਤਰ ਜੋਗਿੰਦਰ ਸਿੰਘ ਵਾਸੀ ਸੈਂਸਰਵਾਲ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਹ ਪਾਵਰਕੌਮ ਦਾ ਲਾਈਨਮੈਨ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ।
Advertisement
Advertisement
×

