DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Electricity ਕੱਟਾਂ ਨੇ ਲੋਕਾਂ ਦੇ ਵੱਟ ਕੱਢੇ

ਪਠਾਣ ਨੰਗਲ ਤੇ ਚੇਤਨਪੁਰਾ ਦੇ ਲੋਕਾਂ ਵੱਲੋਂ ਪਾਵਰਕੌਮ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

  • fb
  • twitter
  • whatsapp
  • whatsapp
featured-img featured-img
ਪਾਵਰਕੌਮ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਠਾਣ ਨੰਗਲ ਵਾਸੀ।
Advertisement

ਪਿੰਡ ਚੇਤਨਪੁਰਾ ਤੇ ਪਠਾਣ ਨੰਗਲ ਦੇ ਲੋਕਾਂ ਨੇ ਬਿਜਲੀ ਦੇ ਕੱਟਾਂ ਤੋਂ ਤੰਗ ਆ ਕੇ ਪਾਵਰਕੌਮ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਨਿਰਵੈਲ ਸਿੰਘ ਪਠਾਣ ਨੰਗਲ ਨੇ ਕਿਹਾ ਕਿ ਗਰਮੀ ਦਾ ਸੀਜ਼ਨ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਫੋਕੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਰਾਤ ਵੇਲੇ ਬਿਜਲੀ ਵਿਭਾਗ ਵੱਲੋਂ 6 ਤੋਂ 8 ਘੰਟੇ ਤੱਕ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਕਣਕ ਦੀ ਵਾਢੀ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਜਲੀ ਬੰਦ ਰਹਿੰਦੀ ਹੈ। ਇਸ ਨਾਲ ਪਸ਼ੂਆਂ ਨੂੰ ਪਾਣੀ ਤੇ ਚਾਰੇ ਲਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਜਦਕਿ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਵਟਸਐਪ ਰਾਹੀਂ 2 ਘੰਟੇ ਦੇ ਕੱਟ ਦਾ ਸੁਨੇਹੇ ਭੇਜ ਕੇ ਲਗਪਗ 6 ਤੋਂ 8 ਘੰਟੇ ਤੱਕ ਦਾ ਕੱਟ ਲਾਇਆ ਜਾ ਰਿਹਾ ਹੈ। ਉਧਰ, ਖੇਤਾਂ ਵਾਲੀ ਬਿਜਲੀ ਵੀ ਨਾ ਆਉਣ ਕਾਰਨ ਸਬਜ਼ੀਆਂ ਅਤੇ ਹਰੇ ਚਾਰੇ ਦੀ ਫਸਲ ਪਾਣੀ ਤੋਂ ਬਿਨਾਂ ਸੁੱਕਣ ਲੱਗੀ ਹੈ। ਉਨ੍ਹਾਂ ਪਾਵਰਕੌਮ ਵਿਭਾਗ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਨਿਰੰਤਰ ਨਾ ਮਿਲੀ ਤਾਂ ਉਹ ਜਥੇਬੰਦੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਬਿਜਲੀਘਰ ਦਾ ਘਿਰਾਓ ਕਰਨਗੇ। ਇਸ ਮੌਕੇ ਹਰਭੇਜ ਸਿੰਘ ਮੈਂਬਰ, ਤਰਲੋਕ ਸਿੰਘ, ਬਲਵਿੰਦਰ ਸਿੰਘ, ਖਜ਼ਾਨ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ ਚੇਤਨਪੁਰਾ, ਸਕੱਤਰ ਸਿੰਘ, ਸ਼ੇਰਜੰਗ ਸਿੰਘ, ਲਖਵਿੰਦਰ ਕੌਰ, ਕੁਲਜੀਤ ਕੌਰ, ਸਵਿੰਦਰ ਕੌਰ, ਅੰਗਰੇਜ਼ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰਜੀਤ ਸਿੰਘ ਬਬਲੂ, ਵਿਕਰਮਜੀਤ ਸਿੰਘ ਚੇਤਨਪੁਰਾ, ਡਾਕਟਰ ਅਮਰਬੀਰ ਸਿੰਘ ਚੇਤਨਪੁਰਾ, ਡਾ: ਇਕਬਾਲ ਸਿੰਘ ਚੇਤਨਪੁਰਾ ਹਾਜ਼ਰ ਸਨ।

Advertisement
Advertisement
×