ਵੱਖ ਵੱਖ ਥਾਈਂ ਉਤਸ਼ਾਹ ਨਾਲ ਮਨਾਇਆ ਦਸਹਿਰਾ

ਵੱਖ ਵੱਖ ਥਾਈਂ ਉਤਸ਼ਾਹ ਨਾਲ ਮਨਾਇਆ ਦਸਹਿਰਾ

ਅਜਨਾਲਾ ਵਿੱਚ ਦਸਹਿਰੇ ਮੌਕੇ ਰਾਵਣ ਦਾ ਪੁਤਲਾ ਫੂਕਦੇ ਹੋਏ ਲੋਕ।

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 25 ਅਕਤੂਬਰ

ਕਰੋਨਾ ਮਹਾਮਾਰੀ ਕਾਰਨ ਅੱਜ ਦੁਸਹਿਰੇ ਦਾ ਸਮਾਗਮ ਵੀ ਸੰਖੇਪ ਰੂਪ ਵਿਚ ਮਨਾਇਆ ਗਿਆ ਹੈ ਅਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਛੋਟੇ ਪੁਤਲੇ ਅਗਨ ਭੇਟ ਕੀਤੇ ਗਏ ਹਨ। ਦੁਰਗਿਆਣਾ ਮੰਦਰ ਪ੍ਰਬੰਧਕੀ ਕਮੇਟੀ ਦੇ ਆਗੂ ਸੰਜੈ ਮਹਿਰਾ ਨੇ ਆਖਿਆ ਕਿ ਕਰੋਨਾ ਕਾਰਨ ਸ਼ਹਿਰ ਵਿਚ ਕਿਸੇ ਵੀ ਥਾਂ ’ਤੇ ਇਸ ਸਬੰਧੀ ਕੋਈ ਵੱਡਾ ਸਮਾਗਮ ਨਹੀਂ ਕੀਤਾ ਗਿਆ।

ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਇੱਥੇ ਕਾਂਗਰਸ ਦੇ 2 ਧੜਿਆਂ ਵੱਲੋਂ ਦਸਹਿਰਾ ਮਨਾਇਆ ਗਿਆ ਜਿਸ ਵਿੱਚ ਇੱਕ ਧੜੇ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਵਿੱਚ ਮਨਾਏ ਦਸਿਹਰੇ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਦੂਜੇ ਧੜੇ ਵੱਲੋਂ ਬੱਸ ਅੱਡੇ ਦੀ ਖ਼ਾਲੀ ਪਈ ਜਗ੍ਹਾ ’ਤੇ ਮਨਾਏ ਦੁਸਿਹਰੇ ਵਿੱਚ ਕਾਦੀਆਂ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਸ਼ਾਮਲ ਹੋਏ। ਦੋਵਾਂ ਵਿਧਾਇਕਾਂ ਨੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ।

ਅਜਨਾਲਾ (ਅਸ਼ੋਕ ਸ਼ਰਮਾ): ਦਸਹਿਰੇ ਦਾ ਤਿਉਹਾਰ ਅੱਜ ਸ਼ਹਿਰ ਦੀ ਕੀਰਤਨ ਦਰਬਾਰ ਸੁਸਾਇਟੀ ਦੀ ਖੁੱਲ੍ਹੀ ਗਰਾਉਂਡ ਵਿਚ ਮਨਾਇਆ ਗਿਆ। ਰਾਵਣ ਤੇ ਮੇਘਨਾਥ ਦੇ ਬੁੱਤਾਂ ਨੂੰ ਅਗਨੀ ਵਿਖਾਉਣ ਦੀ ਰਸਮ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਿਖਾਈ। ਸ਼ਿਵ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ।

ਭੁਲੱਥ (ਦਲੇਰ ਸਿੰਘ ਚੀਮਾ): ਭੁਲੱਥ ਦੇ ਸਰਕਾਰੀ ਸਕੂਲ ਵਿੱਚ ਰਾਮਾ ਡਰਾਮਾਟਿਕ ਕਲੱਬ ਤੇ ਢਿਲਵਾਂ ਦੀ ਰਾਮ ਲੀਲਾ ਕਲੱਬ ਵੱਲੋਂ ਅੱਜ ਰਾਵਣ ਦੇ ਪੁਤਲੇ ਫੂਕੇ ਗਏ। ਨਡਾਲਾ ਕਸਬੇ ਵਿਚ ਰਾਵਣ ਦਹਿਨ ਨਹੀਂ ਕੀਤਾ ਗਿਆ।

ਤਰਨ ਤਾਰਨ (ਗੁਰਬਖ਼ਸ਼ਪੁਰੀ): ਅੱਜ ਇਥੇ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ| ਪੁਤਲਿਆਂ ਨੂੰ ਅਗਨੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਦਿਖਾਈ|

ਫਿਲੌਰ (ਸਰਬਜੀਤ ਗਿੱਲ): ਸਥਾਨਕ ਦਸਹਿਰਾ ਗਰਾਊਂਡ ’ਚ ਸਾਦਾ ਢੰਗ ਨਾਲ ਦਸਹਿਰਾ ਮਨਾਇਆ ਗਿਆ। ਬਿਲਗਾ ਅਤੇ ਪਿੰਡ ਦੁਸਾਂਝ ਖੁਰਦ ’ਚ ਕਿਸਾਨਾਂ ਵੱਲੋਂ ਦਿਓ ਕੱਦ ਮੋਦੀ ਦਾ ਪੁਤਲਾ ਫੂਕਿਆ।

ਫਗਵਾੜਾ (ਜਸਬੀਰ ਸਿੰਘ ਚਾਨਾ): ਬਾਬਾ ਗਧੀਆ ਵੈਲਫ਼ੇਅਰ ਸੁਸਾਇਟੀ ਵੱਲੋਂ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਹੇਠ ਬਾਬਾ ਗਧੀਆ ਗਰਾਊਂਡ ਵਿੱਚ ਰਾਵਣ ਦਾ ਪੁਤਲਾ ਸਾੜਿਆ ਗਿਆ। ਇਸੇ ਦੌਰਾਨ ਪੱਕਾ ਰਾਵਣ ਵਿੱਚ ਬਲਦੇਵ ਰਾਜ ਸ਼ਰਮਾ ਚੇਅਰਮੈਨ ਤੇ ਪ੍ਰਧਾਨ ਸ਼ਾਮ ਲਾਲ ਦੀ ਅਗਵਾਈ ਹੇਠ 15 ਫੁੱਟ ਦਾ ਰਾਵਣ ਸਾੜਿਆ ਗਿਆ। ਇਕ ਸਮਾਗਮ ਰੋੜਿਆ ਵਾਲਾ ਤਲਾਅ ਵਿੱਖੇ ਸੰਜੀਵ ਬੋਬੀ ਤੇ ਦਵਿੰਦਰ ਸਪਰਾ ਦੀ ਅਗਵਾਈ ’ਚ ਕੀਤਾ ਗਿਆ।

ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪਿੰਡ ਡੇਹਰੀਵਾਲ ਦਰੋਗਾ ਵਿੱਚ ਡਰਾਮਾਟਿਕ ਕਲੱਬ ਡੇਹਰੀਵਾਲ ਦੋਰਗਾ ਵੱਲੋਂ ਰਾਮ ਲੀਲਾ ਸਟੇਡੀਅਮ ਵਿੱਚ ਦਸਹਿਰਾ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਨੇ ਦਰਸ਼ਕਾਂ ਦਾ ਮੰਨੋਰਜਨ ਕੀਤਾ।

ਕਾਦੀਆ (ਮਕਬੂਲ ਅਹਿਮਦ): ਆਈਟੀਆਈ ਕਾਦੀਆਂ ਦੇ ਖੁੱਲ੍ਹੇ ਮੈਦਾਨ ਵਿੱਚ ਕੋਸ਼ਲ ਨੰਦਾ ਰਾਮ ਲੀਲਾ ਕਮੇਟੀ ਦੀ ਪ੍ਰਧਾਨਗੀ ਹੇਠ ਦਸਹਿਰਾ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਾਬਲ ਸਿੰਘ ਮਾਹਲ ਨੇ ਰਾਵਣ ਨੂੰ ਅਗਨ ਭੇਟ ਕੀਤਾ।

ਖੱਤਰੀ ਦਿਵਸ ਵਜੋਂ ਮਨਾਇਆ ਦਸਹਿਰਾ

ਪਠਾਨਕੋਟ (ਐੱਨਪੀ ਧਵਨ): ਖੱਤਰੀ ਸਭਾ ਵਲੋਂ ਅੱਜ ਇੱਥੇ ਦੁਸਹਿਰੇ ਦਾ ਤਿਉਹਾਰ ਖੱਤਰੀ ਦਿਵਸ ਦੇ ਰੂਪ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਪ੍ਰਸਤ ਸਤੀਸ਼ ਮਹਿੰਦਰੂ, ਸਰਪ੍ਰਸਤ ਸੁਦਰਸ਼ਨ ਚੋਪੜਾ ਤੇ ਸਰਪ੍ਰਸਤ ਅਸ਼ੋਕ ਵਡੈਹਰਾ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਖੱਤਰੀ ਬਰਾਦਰੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਆਦੇਸ਼ ਸਿਆਲ, ਰਾਮਪਾਲ ਭੰਡਾਰੀ, ਸੰਜੇ ਆਨੰਦ, ਵਿਜੇ ਪਾਸੀ, ਆਰਕੇ ਖੰਨਾ, ਪੀਆਰ ਪਾਸੀ, ਜਗਦੀਸ਼ ਕੋਹਲੀ, ਚਰਨਜੀਤ ਸਿੱਕਾ, ਅਨੁਰਾਗ ਵਾਹੀ, ਕੁਲਦੀਪ ਵਾਲੀਆ, ਵਰਿੰਦਰ ਪੁਰੀ ਆਦਿ ਹਾਜ਼ਰ ਸਨ। ਆਗੂਆਂ ਨੇ ਅੱਜ ਦੇ ਇਸ ਸਮਾਗਮ ਮੌਕੇ ਸਮਾਜ ਅੰਦਰ ਫੈਲੀਆਂ ਬੁਰਾਈਆਂ ਦਹੇਜ ਪ੍ਰਥਾ, ਭਰੂਣ ਹੱਤਿਆ ਅਤੇ ਨਸ਼ਿਆਂ ਦੀ ਪ੍ਰਵਿਰਤੀ ਨੂੰ ਇਕੱਠੇ ਹੋ ਕੇ ਖਤਮ ਕਰਨ ਦਾ ਸੰਕਲਪ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All