ਚੋਰਾਂ ਦੀ ਦਹਿਸ਼ਤ ਕਾਰਨ ਪਿੰਡਾਂ ਵਿੱਚ ਲੋਕਾਂ ਵੱਲੋਂ ਪਹਿਰੇ ਲਗਾਉਣੇ ਸ਼ੁਰੂ : The Tribune India

ਚੋਰਾਂ ਦੀ ਦਹਿਸ਼ਤ ਕਾਰਨ ਪਿੰਡਾਂ ਵਿੱਚ ਲੋਕਾਂ ਵੱਲੋਂ ਪਹਿਰੇ ਲਗਾਉਣੇ ਸ਼ੁਰੂ

ਚੋਰਾਂ ਦੀ ਦਹਿਸ਼ਤ ਕਾਰਨ ਪਿੰਡਾਂ ਵਿੱਚ ਲੋਕਾਂ ਵੱਲੋਂ ਪਹਿਰੇ ਲਗਾਉਣੇ ਸ਼ੁਰੂ

ਪਿੰਡ ਖੋਬਾ ਵਿੱਚ ਰਾਤ ਨੂੰ ਪਹਿਰਾ ਦਿੰਦੇ ਹੋਏ ਪਿੰਡ ਵਾਸੀ।-ਫੋਟੋ:ਐਨ.ਪੀ.ਧਵਨ

ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਦੇ ਹਲਕਾ ਭੋਆ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਚੋਰਾਂ ਦੀ ਦਹਿਸ਼ਤ ਨੂੰ ਲੈ ਕੇ ਲੋਕਾਂ ਨੇ ਪਿੰਡਾਂ ਵਿੱਚ ਰਾਤ ਸਮੇਂ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਕੋਈ ਵੀ ਚੋਰ ਪਿੰਡ ਵਿੱਚ ਚੋਰੀ ਕਰਨ ਆਏ ਤਾਂ ਉਸ ਨੂੰ ਫੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਹੁਣ ਤੱਕ ਕੋਈ ਵੀ ਚੋਰ ਨਾ ਤਾਂ ਲੋਕਾਂ ਦੇ ਹੱਥ ਲੱਗਾ ਹੈ ਅਤੇ ਨਾ ਹੀ ਪੁਲੀਸ ਦੇ। ਫਿਰ ਵੀ ਲੋਕ ਦੇਰ ਰਾਤ ਤੱਕ ਪਹਿਰਾ ਦੇ ਰਹੇ ਹਨ। ਹਲਕਾ ਭੋਆ ਦੇ ਪਿੰਡ ਖੋਬਾ ਵਿੱਚ ਦੇਰ ਰਾਤ ਤੱਕ ਲੋਕ ਪਹਿਰਾ ਦਿੰਦੇ ਦਿਖਾਈ ਦਿੱਤੇ। ਪਿੰਡ ਵਾਸੀ ਸੰਜੀਵ ਅਤੇ ਡਾਕਟਰ ਰੋਹਿਤ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਵੀ ਮੀਟਿੰਗ ਕਰਕੇ ਪਹਿਰੇ ਲਗਾਉਣ ਨੂੰ ਕਿਹਾ ਗਿਆ ਸੀ ਜਿਸ ਕਰਕੇ ਉਨ੍ਹਾਂ ਵੱਲੋਂ ਪਹਿਰਾ ਲਗਾਇਆ ਗਿਆ ਹੈ।

ਪਿੰਡ ਸ਼ੇਰੋਂ ਦੇ ਗੁਰਦੁਆਰੇ ਦੀ ਗੋਲਕ ਤੋੜ ਕੇ ਚੜ੍ਹਾਵਾ ਚੋਰੀ 

ਤਰਨ ਤਾਰਨ (ਪੱਤਰ ਪ੍ਰੇਰਕ):   ਇਥੇ  ਸ਼ੇਰੋਂ ਪਿੰਡ ਦੇ ਗੁਰਦੁਆਰਾ ਬਾਬਾ ਸਿਧਾਣਾ ਦੀ ਗੋਲਕ ਦੇ ਤਾਲੇ ਤੋੜ ਕੇ ਦੋ ਨਕਾਬਪੋਸ਼ ਚੋਰ ਚੜ੍ਹਾਵਾਂ ਚੋਰੀ ਕਰਕੇ ਲੈ ਗਏ| ਇਹ ਸਾਰੀ ਵਾਰਦਾਤ ਗੁਰਦੁਆਰੇ ਦੇ ਅੰਦਰ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਜਿਸ ਦੀ ਸਰਹਾਲੀ ਪੁਲੀਸ ਅਤੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵਲੋਂ ਛਾਨਬੀਨ ਕੀਤੀ ਜਾ ਰਹੀ ਹੈ| ਗੁਰਦੁਆਰਾ ਦੇ ਗਰੰਥੀ ਬਾਬਾ ਗੁਰਵਿੰਦਰ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਹ ਗੁਰਦੁਆਰਾ ਦੇ ਬੂਹੇ-ਬਾਰੀਆਂ ਆਦਿ ਦੇ ਦਰਵਾਜ਼ੇ ਬੰਦ ਕਰਕੇ ਚਾਬੀਆ ਬਾਬਾ ਸਕੱਤਰ ਸਿੰਘ ਨੂੰ ਦੇ ਕੇ ਸੌਂ ਗਿਆ ਸੀ| ਉਸ ਨੇ ਜਿਵੇਂ ਹੀ ਸੋਮਵਾਰ ਦੇ ਸਵੇਰ ਨੂੰ ਤਿੰਨ ਵਜੇ ਉੱਠ ਕੇ ਦੇਖਿਆ ਤਾਂ ਗੁਰਦੁਆਰੇ ਦੇ ਇਕ ਦਰਵਾਜ਼ੇ ਦਾ ਬੂਹਾ ਖੁੱਲ੍ਹਾ ਅਤੇ ਇਕ ਬਾਰੀ ਦੀ ਜਾਲੀ ਵੀ ਟੁੱਟੀ ਹੋਈ ਸੀ| ਗ੍ਰੰਥੀ ਗੁਰਵਿੰਦਰ ਸਿੰਘ ਅਤੇ ਹੋਰਨਾਂ ਨੇ ਗੁਰਦੁਆਰੇ ਅੰਦਰ ਦੇਖਿਆ ਕਿ ਚੋਰ ਗੋਲਕ ਦੇ ਤਾਲੇ ਤੋੜ ਕੇ ਚੜ੍ਹਾਵਾ ਚੋਰੀ ਕਰਕੇ ਲੈ ਗਏ ਸਨ| ਪੁਲੀਸ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਵਾਰਦਾਤ ਕਰਦਿਆਂ ਚੋਰਾਂ ਨੇ ਆਪਣੇ ਮੂੰਹ ਆਦਿ ਢਕੇ ਹੋਏ ਸਨ ਜਿਸ ਕਰਕੇ ਉਨ੍ਹਾਂ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ| ਇਸ ਵਾਰਦਾਤ ਨੂੰ ਪਿੰਡ ਵਾਸੀਆਂ ਨੇ ਬਹੁਤ ਗੰਭੀਰਤਾ ਨਾਲ ਲੈਂਦਿਆ ਆਪਣੇ ਘਰਾਂ ਵਿੱਚ ਲਗਾਏ ਸੀ ਸੀ ਟੀ ਵੀ  ਕੈਮਰਿਆਂ ਦੀ ਪੜਤਾਲ ਸ਼ੁਰੂ ਕੀਤੀ ਕਰ ਦਿੱਤੀ ਹੈ| ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਗਿਆ ਹੈ| ਇਸ ਵਾਰਦਾਤ ਖਿਲਾਫ਼ ਪਿੰਡ ਵਾਸੀਆਂ ਦੇ ਮਨਾਂ ਅੰਦਰ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ| 

ਆਰੇ ਤੋਂ ਸਾਮਾਨ ਚੋਰੀ ਚੋਰੀ, ਦੋ ਕਾਬੂ

ਚੋਰੀ ਹੋਏ ਸਮਾਨ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਤ। -ਫੋਟੋ: ਬੇਦੀ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਤਰਨ ਤਾਰਨ ਬਾਈਪਾਸ ਨੇੜੇ ਜੀਟੀ ਰੋਡ ਉੱਪਰ ਸਥਿਤ ਇਕ ਲੱਕੜ ਦੇ ਆਰੇ ਉਪਰੋਂ ਅਣਪਛਾਤੇ ਵਿਅਕਤੀਆਂ ਨੇ ਚੋਰੀ ਕੀਤੀ ਅਤੇ ਆਰੇ ਵਾਲਿਆਂ ਦਾ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਮਜੀਤ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਦੱਸਿਆ ਬੀਤੀ 28-29 ਜਨਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਲੱਕੜ ਚੀਰਨ ਵਾਲ਼ੇ ਆਰੇ ਦੀ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਦੀ ਦੁਕਾਨ ਅੰਦਰੋਂ ਇਕ ਐਲ ਸੀ ਡੀ, ਇਨਵਰਟਰ, ਬੈਟਰਾ, 2 ਟਰੈਕਟਰ ਦੀਆਂ ਬੈਟਰੀਆਂ, 3 ਮੋਟਰਾਂ ਦੀਆਂ ਤਾਰਾਂ, 2 ਗਰਾਈਂਡਰ ਮਸ਼ੀਨਾਂ, ਕਿੱਲ ਲਗਾਉਣ ਵਾਲੀਆਂ ਮਸ਼ੀਨਾਂ, ਇਕ ਡਰਿੱਲ ਮਸ਼ੀਨ, ਇਕ ਟੂਲ ਬੌਕਸ ਅਤੇ ਉਸ ਵਿੱਚ ਬਹੁਤ ਸਾਰੇ ਚਾਬੀਆਂ ਪਾਨੇ ਵੀ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਉਹ ਇਨ੍ਹਾਂ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ 30 ਜਨਵਰੀ ਦੀ ਰਾਤ ਨੂੰ ਉਹ ਹੀ ਚੋਰ ਉਨ੍ਹਾਂ ਦੀ ਦੁਕਾਨ ਕੋਲ ਆਏ ਤੇ ਸ਼ੱਕ ਪੈਣ ’ਤੇ ਆਰੇ ਦੇ ਮਾਲਕ ਨੇ ਹੋਰ ਲੋਕਾਂ ਨਾਲ਼ ਮਿਲ ਕੇ ਇਹ ਚੋਰ ਕਾਬੂ ਕਰ ਲਏ। ਪਰਮਜੀਤ ਸਿੰਘ ਨੇ ਦੱਸਿਆ ਕੀ ਇਨ੍ਹਾਂ ਕੋਲੋਂ ਪੁਛਗਿੱਛ ਕਰਨ ਤੇ ਇਨ੍ਹਾਂ ਵੱਲੋਂ ਲਿਆਂਦਾ ਗਿਆ ਥਰੀ ਵੀਲਰ ਪੀਬੀ 02 ਸੀਸੀ 8035 ਜਿਸ ਵਿਚ ਇਨ੍ਹਾਂ ਵੱਲੋਂ ਚੋਰੀ ਕੀਤੀ ਗਈ ਉਨ੍ਹਾਂ ਦੀ ਟੂਲ ਕਿਟ ਤੇ ਇਨਵਾਟਰ ਬਰਾਮਦ ਹੋ ਗਿਆ। ਇਨ੍ਹਾਂ ਚੋਰਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਅੰਮ੍ਰਿਤਸਰ ਅਤੇ ਮਿਹਰ ਸਿੰਘ ਵਾਸੀ ਖੰਡ ਵਾਲਾ ਕੋਟ ਖਾਲਸਾ ਅੰਮ੍ਰਿਤਸਰ ਰੂਪ ਵਿਚ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਨਿਸ਼ਾਨ ਸਿੰਘ ਨੇ ਦੱਸਿਆ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਅਦਾਲਤ ਨੇ ਇਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All