DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਾ. ਕਰਨਵੀਰ ਸਿੰਘ ਨੇ ਐੱਸ ਡੀ ਐੱਮ ਵਜੋਂ ਅਹੁਦਾ ਸੰਭਾਲਿਆ

ਬੈਚ 2025 ਦੇ ਪੀ ਸੀ ਐੱਸ ਅਧਿਕਾਰੀ ਡਾ. ਕਰਨਵੀਰ ਸਿੰਘ ਨੇ ਅੱਜ ਐੱਸ ਡੀ ਐੱਮ ਤਰਨ ਤਾਰਨ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਤਰਨ ਤਾਰਨ ਵਿੱਚ ਹੀ ਮੁੱਖ ਮੰਤਰੀ ਫੀਲਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ।...

  • fb
  • twitter
  • whatsapp
  • whatsapp
Advertisement
ਬੈਚ 2025 ਦੇ ਪੀ ਸੀ ਐੱਸ ਅਧਿਕਾਰੀ ਡਾ. ਕਰਨਵੀਰ ਸਿੰਘ ਨੇ ਅੱਜ ਐੱਸ ਡੀ ਐੱਮ ਤਰਨ ਤਾਰਨ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਤਰਨ ਤਾਰਨ ਵਿੱਚ ਹੀ ਮੁੱਖ ਮੰਤਰੀ ਫੀਲਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਸਹਾਇਕ ਕਮਿਸ਼ਨਰ ਵੀ ਰਹੇ ਹਨ। ਆਪਣੇ ਨਵੇਂ ਅਹੁਦੇ ਦਾ ਚਾਰਜ ਸੰਭਾਲਦਿਆਂ ਡਾ. ਕਰਨਵੀਰ ਸਿੰਘ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਤਰਨ ਤਾਰਨ ਵਾਸੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਦਫ਼ਤਰ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

Advertisement
Advertisement
×