DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Airport ’ਤੇ ਸੁਰੱਖਿਆ ਸੇਵਾ ਤੋਂ ਡੌਗ ਮੈਕਸ ਸੇਵਾਮੁਕਤ

ਮੈਕਸ ਦੇ ਹੈਂਡਲਰ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਇਗੀ

  • fb
  • twitter
  • whatsapp
  • whatsapp
featured-img featured-img
ਮੈਕਸ ਨੂੰ ਅਲਵਿਦਾ ਆਖਣ ਸਮੇਂ ਫੁੱਲਾਂ ਨਾਲ ਸਜਾਈ ਜੀਪ ਵਿੱਚ ਲੈ ਕੇ ਜਾਂਦੇ ਹੋਏ ਅਧਿਕਾਰੀ।
Advertisement

ਇੱਥੋਂ ਦੇ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਸ਼ਾਮਲ ‘ਡੌਗ ਮੈਕਸ’ ਆਪਣੀਆਂ ਸੇਵਾਵਾਂ ਦਾ ਸੇਵਾ ਕਾਲ ਪੂਰਾ ਕਰ ਕੇ ਅੱਜ ਸੇਵਾ ਮੁਕਤ ਹੋ ਗਿਆ ਹੈ। ਉਸ ਦੀ ਸੇਵਾਮੁਕਤੀ ’ਤੇ ਉਸ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਹਵਾਈ ਅੱਡੇ ’ਤੇ ਸਮਾਗਮ ਕੀਤਾ ਗਿਆ, ਜਿੱਥੇ ਡੋਗ ਮੈਕਸ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਕੇਕ ਕੱਟਿਆ ਗਿਆ ਅਤੇ ਫੁੱਲਾਂ ਨਾਲ ਸਜਾਈ ਹੋਈ ਸੁੰਦਰ ਜੀਪ ਵਿੱਚ ਉਸ ਨੂੰ ਰਸਮੀ ਵਿਦਾਈ ਦਿੱਤੀ ਗਈ।

ਕੁੱਤੇ ਮੈਕਸ ਦਾ ਜਨਮ 10 ਮਾਰਚ 2020 ਨੂੰ ਹੋਇਆ ਸੀ ਅਤੇ 3 ਜੁਲਾਈ 2020 ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਸ਼ਾਮਲ ਕੀਤਾ ਗਿਆ ਸੀ। ਸ਼ਾਮਲ ਹੋਣ ਤੋਂ ਬਾਅਦ, ਮੈਕਸ ਨੇ ਡੌਗ ਟ੍ਰੇਨਿੰਗ ਸਕੂਲ, ਰਾਂਚੀ ਵਿੱਚ ਪੇਸ਼ੇਵਰ ਸਿਖਲਾਈ ਲਈ। ਸਿਖਲਾਈ ਦੇ ਸਫਲਤਾਪੂਰਵਕ ਸੰਪੂਰਨ ਹੋਣ ’ਤੇ, ਉਸ ਨੂੰ ਸੀ ਆਈ ਐੱਸ ਐੱਫ ਯੂਨਿਟ ਏ ਐੱਸ ਜੀ ਅੰਮ੍ਰਿਤਸਰ ਵਿੱਚ ਤਾਇਨਾਤ ਕੀਤਾ ਗਿਆ ਸੀ। ਸੇਵਾਮੁਕਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਹਵਾਈ ਅੱਡੇ ਦੇ ਡਾਇਰੈਕਟਰ ਭੂਪੇਂਦਰ ਸਿੰਘ ਅਤੇ ਸੀ ਆਈ ਐੱਸ ਐਫ ਦੇ ਸੀਨੀਅਰ ਕਮਾਂਡੈਂਟ, ਸੀ ਏ ਐੱਸ ਓ ਤੁਸ਼ਾਰ ਡੀ. ਸਖਾਰੇ ਸ਼ਾਮਲ ਸਨ। ਉਨ੍ਹਾਂ ਨੇ ਮੈਕਸ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਰਸਮੀ ਸਲਾਮੀ ਨਾਲ ਸਨਮਾਨਿਤ ਕੀਤਾ। ਮੈਕਸ ਦੇ ਹੈਂਡਲਰ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ ਉਸ ਨੂੰ ਨਮ ਅੱਖਾਂ ਨਾਲ ਅਲਵਿਦਾ ਆਖਿਆ। ਮੈਕਸ ਨੇ ਵੀ ਵਿਸ਼ੇਸ਼ ਸਲਾਮੀ ਪੇਸ਼ ਕੀਤੀ। ਮਿਲੀ ਜਾਣਕਾਰੀ ਅਨੁਸਾਰ ਹਵਾਈ ਅੱਡੇ ਅਤੇ ਹੋਰ ਅਜਿਹੀਆਂ ਥਾਵਾਂ ’ਤੇ ਸੁਰੱਖਿਆ ਸੇਵਾਵਾਂ ਵਿੱਚ ਲੱਗੇ ਅਜਿਹੇ ਵਿਸ਼ੇਸ਼ ਕੁੱਤਿਆਂ ਦਾ ਕਾਰਜਕਾਲ ਅੱਠ ਸਾਲ ਦਾ ਹੈ ਪਰ ਇਸ ਨੂੰ ਵਿਸ਼ੇਸ਼ ਕਾਰਨਾਂ ਕਰਕੇ ਪੰਜ ਸਾਲ ਮਗਰੋਂ ਸੇਵਾਮੁਕਤ ਕੀਤਾ ਗਿਆ ਹੈ।

Advertisement

Advertisement
Advertisement
×