ਪਠਾਨਕੋਟ: ਇੱਥੇ ਮਿਉਂਸਪਿਲ ਬਾਜ਼ਾਰ ਵਿੱਚ ਸੀਵਰੇਜ਼ ਬਲਾਕ ਦੀ ਪੈਦਾ ਹੋਈ ਸਮੱਸਿਆ ਨੂੰ ਲੈ ਕੇ ਅੱਜ ਦੁਕਾਨਦਰਾਂ ਅਤੇ ਵਪਾਰ ਮੰਡਲ ਦੇ ਆਗੂਆਂ ਨੇ ਵਾਲਮੀਕ ਚੌਕ ਵਿੱਚ ਧਰਨਾ ਦਿੱਤਾ। ਇਸ ਧਰਨੇ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਪੁੱਜ ਗਏ। ਉਨ੍ਹਾਂ ਡਿਪਟੀ ਕਮਿਸ਼ਨਰ-ਕਮ-ਨਗਰ ਨਿਗਮ ਕਮਿਸ਼ਨਰ ਹਰਬੀਰ ਸਿੰਘ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਵਿਧਾਇਕ ਅਸ਼ਵਨੀ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਨਾ ਹੱਲ ਹੋਈ ਤਾਂ ਉਹ ਖ਼ੁਦ ਲੋਕਾਂ ਨਾਲ ਧਰਨੇ ਉੱਪਰ ਬੈਠ ਜਾਣਗੇ। -ਪੱਤਰ ਪ੍ਰੇਰਕ