ਪੱਤਰ ਪ੍ਰੇਰਕ
ਤਰਨਤਾਰਨ, 23 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕਿਸਾਨਾਂ ਵਲੋਂ ਅੱਜ ਬਿਜਲੀ ਘਰ ਗੱਗੋਬੁਆ ਸਾਹਮਣੇ ਧਰਨਾ ਦੇ ਕੇ ਇਲਾਕੇ ਦੇ ਪਿੰਡਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੀ ਮੰਗ ਕੀਤੀ| ਜਥੇਬੰਦੀ ਦੇ ਆਗੂ ਰਣਯੋਧ ਸਿੰਘ ਅਤੇ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੂੰ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ, ਗੁਰਸਾਹਿਬ ਸਿੰਘ , ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਨੇ ਸੰਬੋਧਨ ਕੀਤਾ| ਆਗੂਆਂ ਬੀਤੇ ਸਮੇਂ ਤੋਂ ਬਿਜਲੀ ਘਰ ਦੇ ਗੱਗੋਬੂਹਾ ਅਤੇ ਸੋਹਲ ਫੀਡਰ ਦੀ ਸਪਲਾਈ ਇਕ ਹੀ ਫੀਡਰ ਤੋਂ ਕਰ ਦੇਣ ਨਾਲ ਫੀਡਰ ਓਵਰਲੋੜ ਹੋ ਗਿਆ ਹੈ ਜਿਸ ਕਰਕੇ ਬਿਜਲੀ ਸਪਲਾਈ ਵਿੱਚ ਰੁਕਾਵਟਾਂ ਆ ਰਹੀਆਂ ਹਨ| ਆਗੂਆਂ ਚਿਤਾਵਨੀ ਦਿੱਤੀ ਕਿ ਬਿਜਲੀ ਸਪਲਾਈ ਦੇਣ ਵਿੱਚ ਅਸਫਲ ਰਹਿਣ ’ਤੇ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ|