DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delivery Services Closed: ਤਿੰਨ ਦਹਾਕਿਆਂ ਤੋਂ ਚੱਲ ਰਿਹਾ ਜਣੇਪਾ ਵਾਰਡ ਬੰਦ

ਪੀ ਅੈੱਚ ਸੀ ਗੋਇੰਦਵਾਲ ਸਾਹਿਬ ’ਚ ਗਰਭਵਤੀ ਔਰਤਾਂ ਖੱਜਲ-ਖੁਆਰ

  • fb
  • twitter
  • whatsapp
  • whatsapp
featured-img featured-img
ਜਾਂਚ ਲਈ ਆਈਆਂ ਔਰਤਾਂ ਜਣੇਪਾ ਵਾਰਡ ਨੂੰ ਲੱਗਾ ਜਿੰਦਰਾ ਦਿਖਾਉਂਦੀਆਂ ਹੋਈਆਂ।
Advertisement

ਸ੍ਰੀ ਗੋਇੰਦਵਾਲ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਜਣੇਪੇ ਸਬੰਧੀ ਸਹੂਲਤਾਂ ਬੰਦ ਹੋਣ ਕਾਰਨ ਇਲਾਕੇ ਦੀਆਂ ਗਰਭਵਤੀ ਔਰਤਾਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਪ੍ਰਾਇਮਰੀ ਹੈਲਥ ਸੈਂਟਰ ਇਲਾਕੇ ਦੇ ਲੋਕਾਂ ਨੂੰ 24 ਘੰਟੇ ਸਿਹਤ ਸਹੂਲਤਾਂ ਦੇ ਰਿਹਾ ਸੀ। ਇੱਥੋਂ ਦਰਜਨ ਤੋਂ ਵੱਧ ਪਿੰਡਾਂ ਦੀਆਂ ਔਰਤਾਂ ਜਣੇਪੇ ਦੀ ਸਹੂਲਤ ਲੈ ਰਹੀਆਂ ਸਨ ਪਰ ਹੁਣ ਸਿਹਤ ਵਿਭਾਗ ਵੱਲੋਂ 24 ਘੰਟੇ ਐਮਰਜੈਂਸੀ ਸੇਵਾਵਾਂ ਵਾਲੇ ਇਸ ਹੈਲਥ ਸੈਂਟਰ ਦੀਆਂ ਸਾਰੀਆਂ ਸਹੂਲਤਾਂ ਸਿਵਲ ਹਸਪਤਾਲ ਮੀਆਂਵਿੰਡ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਸੈਂਟਰ ਵਿੱਚ ਪੁੱਜੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਨੂੰ ਦਿਖਾਉਣ ਲਈ ਪ੍ਰਾਇਮਰੀ ਹੈਲਥ ਸੈਂਟਰ ਲੈ ਕੇ ਆਈ ਸੀ ਪਰ ਜਣੇਪਾ ਵਾਰਡ ਨੂੰ ਜਿੰਦਰਾ ਲੱਗਾ ਹੋਇਆ ਹੈ।

ਇੱਥੇ ਆਪਣੇ ਗਰਭਵਤੀ ਕਾਰਡ ਲੈ ਕੇ ਪੁੱਜੀ ਲਵਜੀਤ ਕੌਰ, ਕਮਲਪ੍ਰੀਤ ਕੌਰ, ਪ੍ਰਭਜੋਤ ਕੌਰ, ਮਨਦੀਪ ਕੌਰ ਅਤੇ ਮਾਤਾ ਜਗੀਰ ਕੌਰ ਆਦਿ ਨੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਤਾਇਨਾਤ ਗਾਇਨੀ ਡਾਕਟਰ, ਸਟਾਫ ਨਰਸ, ਟਰੇਡ ਦਾਈ ਅਤੇ ਦਰਜਾ ਚਾਰ ਮੁਲਾਜ਼ਮ ਵੀ ਮੀਆਂਵਿੰਡ ਦੇ ਸਿਵਲ ਹਸਪਤਾਲ ਤਬਦੀਲ ਕਰ ਦਿੱਤੇ ਗਏ ਹਨ ਜਿਸ ਨਾਲ ਗੋਇੰਦਵਾਲ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਗਰਭਵਤੀ ਔਰਤਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤ ਠੱਪ ਹੋ ਗਈਆਂ ਹਨ।

Advertisement

ਜਾਣਕਾਰੀ ਮੁਤਾਬਕ ਹੈਲਥ ਸੈਂਟਰ ਵਿੱਚ ਟੈਸਟ ਲੈਬ ਨੂੰ ਵੀ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਹੈਲਥ ਸੈਂਟਰ ਵਿੱਚ ਹਰ ਮਹੀਨੇ 15 ਤੋਂ 20 ਡਿਲਵਰੀ ਕੇਸ ਹੁੰਦੇ ਸਨ ਪਰ ਹੁਣ ਜਣੇਪੇ ਸਬੰਧੀ ਆਉਣ ਵਾਲਿਆਂ ਨੂੰ ਰੈਫ਼ਰ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਪੰਪ ਵਾਲਿਆਂ ਨੇ ਆਖਿਆ ਕਿ ਇਹ ਪ੍ਰਾਇਮਰੀ ਹੈਲਥ ਸੈਂਟਰ ਸਥਾਨਕ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ ਜਿਸ ਨੂੰ ਸਿਹਤ ਵਿਭਾਗ ਨੇ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਹੈ।

Advertisement

ਇਸ ਮੌਕੇ ਸਥਾਨਕ ਲੋਕਾਂ ਨੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੋਇੰਦਵਾਲ ਸਾਹਿਬ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਤੁਰੰਤ ਸਟਾਫ ਦੀ ਤਾਇਨਾਤੀ ਕਰ ਕੇ ਜਣੇਪਾ ਸਹੂਲਤਾਂ ਮੁੜ ਸ਼ੁਰੂ ਕੀਤੀਆਂ ਜਾਣ ਤਾਂ ਜੋ ਗ਼ਰੀਬ ਅਤੇ ਲੋੜਵੰਦ ਔਰਤਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।

ਸਿਹਤ ਵਿਭਾਗ ਕੋਲੋਂ ਰਿਪੋਰਟ ਲਈ ਜਾਵੇਗੀ: ਡੀ ਸੀ

ਡੀ ਸੀ ਰਾਹੁਲ ਨੇ ਆਖਿਆ ਕਿ ਗੋਇੰਦਵਾਲ ਸਾਹਿਬ ਦੇ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਬੰਦ ਹੋਈਆਂ ਸਿਹਤ ਸੇਵਾਵਾਂ ਬਾਰੇ ਸਿਹਤ ਵਿਭਾਗ ਕੋਲੋਂ ਰਿਪੋਰਟ ਲਈ ਜਾਵੇਗੀ। ਉਨ੍ਹਾਂ ਆਖਿਆ ਕਿ ਸਥਾਨਕ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।

Advertisement
×