ਦਿੱਲੀ ਪੁਲੀਸ ਵੱਲੋਂ ਅਫ਼ੀਮ ਤਸਕਰੀ ਦਾ ਮੁੱਖ ਮੁਲਜ਼ਮ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

ਦਿੱਲੀ ਪੁਲੀਸ ਵੱਲੋਂ ਅਫ਼ੀਮ ਤਸਕਰੀ ਦਾ ਮੁੱਖ ਮੁਲਜ਼ਮ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

ਅਫ਼ੀਮ ਤਸਕਰੀ ਮਾਮਲੇ ’ਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਦੋਸ਼ੀ ਗੁਰਮੀਤ ਸਿੰਘ ਅਤੇ ਸ਼ਾਹ ਮਸੀਹ।

ਹਰਪ੍ਰੀਤ ਕੌਰ

ਹੁਸ਼ਿਆਰਪੁਰ, 2 ਜੂਨ

ਦਿੱਲੀ ਤੋਂ 12 ਕਿਲੋ ਅਫ਼ੀਮ ਫ਼ੜਣ ਤੋਂ ਤਿੰਨ ਦਿਨ ਬਾਅਦ ਦਿੱਲੀ ਪੁਲੀਸ ਨੇ ਡਰੱਗ ਮਾਫ਼ੀਆ ਦੇ ਮੁੱਖ ਸਰਗਣੇ ਗੁਰਮੀਤ ਸਿੰਘ ਨੂੰ ਅੱਜ ਹੁਸ਼ਿਆਰਪੁਰ ਦੇ ਵਿਜੇ ਨਗਰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲੀਸ ਦੀ ਇੱਕ ਟੀਮ ਨੇ ਅੱਜ ਸਵੇਰੇ ਵਿਜੇ ਨਗਰ ਮੁਹੱਲੇ ’ਚ ਉਸ ਦੇ ਘਰ ’ਚ ਛਾਪਾ ਮਾਰ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ। ਗੁਰਮੀਤ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। 29 ਮਈ ਨੂੰ ਦਿੱਲੀ ਪੁਲੀਸ ਨੇ ਝਾਰਖੰਡ ਤੋਂ ਲਿਆਂਦੀ ਜਾ ਰਹੀ 12 ਕਿਲੋ ਅਫ਼ੀਮ ਨਾਲ ਹੁਸ਼ਿਆਰਪੁਰ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇਂ ਸ਼ਾਹ ਮਸੀਹ ਅਤੇ ਚੇਤਨ ਪਟਿਆਲ ਜਿਸ ਈਟੀਆਸ ਗੱਡੀ ਵਿੱਚ ਡਰੱਗ ਲੁਕੋ ਕੇ ਲਿਆ ਰਹੇ ਸਨ, ਉਹ ਗੁਰਮੀਤ ਸਿੰਘ ਦੀ ਸੀ। ਛਾਣਬੀਣ ਕਰਨ ’ਤੇ ਪੁਲੀਸ ਨੂੰ ਪਤਾ ਲੱਗਿਆ ਕਿ ਕਥਿਤ ਦੋਸ਼ੀਆਂ ਨੇ ਲੌਕਡਾਊਨ ’ਚ ਫ਼ਸੇ ਪਰਵਾਸੀਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ’ਚ ਪਹੁੰਚਾਉਣ ਲਈ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਈ-ਪਾਸ ਹਾਸਲ ਕੀਤਾ ਸੀ। ਦਿੱਲੀ ਪੁਲੀਸ ਦੀ ਟੀਮ ਗੁਰਮੀਤ ਦੀ ਗ੍ਰਿਫ਼ਤਾਰੀ ਲਈ ਦੋਸ਼ੀ ਸ਼ਾਹ ਮਸੀਹ ਨੂੰ ਆਪਣੇ ਨਾਲ ਲਿਆਈ ਸੀ। ਜ਼ਿਲ੍ਹਾ ਪੁਲੀਸ ਨੇ ਹੋਰ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਅਨੁਮਾਨ ਹੈ ਕਿ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਲਿਜਾਇਆ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All