ਸਹੁਰੇ ਘਰ ਵਿਚ ਨਵ-ਵਿਆਹੁਤਾ ਦੀ ਮੌਤ

ਸਹੁਰੇ ਘਰ ਵਿਚ ਨਵ-ਵਿਆਹੁਤਾ ਦੀ ਮੌਤ

ਮ੍ਰਿਤਕ ਲੜਕੀ ਨੈਂਸੀ ਦੀ ਫਾਈਲ ਫੋਟੋ।

ਨਰਿੰਦਰ ਸਿੰਘ

ਭਿੱਖੀਵਿੰਡ, 9 ਅਗਸਤ

ਭਿੱਖੀਵਿੰਡ ਵਿਚ 24 ਸਾਲਾ ਨਵ- ਵਿਆਹੁਤਾ ਨੈਂਸੀ ਦੀ ਆਪਣੇ ਸਹੁਰੇ ਘਰ ਵਿਚ ਹੋਈ ਮੌਤ ਤੋਂ ਬਾਅਦ ਲੜਕੀ ਪਰਿਵਾਰ ਵਾਲਿਆਂ ਨੇ ਲੜਕੀ ਦੇ ਸਹੁਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਦੇ ਕਰੀਬ 40 ਦਿਨਾਂ ਬਾਅਦ ਹੀ ਉਸ ਦੀ ਸਹੁਰੇ ਘਰ ਵਿਚ ਮੌਤ ਹੋ ਗਈ। ਲੜਕੀ ਦੀ ਮਾਤਾ ਪ੍ਰੇਮਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਲੜਕੀ ਦਾ ਵਿਆਹ ਸੁਰੇਸ਼ ਕੁਮਾਰ ਨਾਲ ਕੀਤਾ ਗਿਆ।ਲੜਕੀ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਲੜਕੀ ਅਤੇ ਉਸਦੀ ਸੱਸ ਸਾਡੇ ਕੋਲ ਆਏ ਵੀ ਅਤੇ ਲੜਕੀ ਸਹੀ ਸਲਾਮਤ ਆਪਣੇ ਘਰ ਗਈ। ਪਰ ਅਗਲੀ ਸਵੇਰ ਲੜਕੀ ਦੇ ਸਹੁਰੇ ਪਰਿਵਾਰ ਨੇ ਫੋਨ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਲੜਕੀ ਹਾਲਤ ਠੀਕ ਨਹੀਂ ਹੈ। ਜਦ ਲੜਕੀ ਦਾ ਭਰਾ ਉਨ੍ਹਾਂ ਦੇ ਘਰ ਪੁੱਜਾ ਤਾਂ ਲੜਕੀ ਮਰੀ ਹੋਈ ਸੀ।ਲੜਕੀ ਦਾ ਪੋਸਟਮਾਰਟਮ ਕਰਵਾਇਆ ਜਿਸ ਵਿਚ ਪੁਸ਼ਟੀ ਹੋਈ ਹੈ ਕਿ ਲੜਕੀ ਦੀ ਮੌਤ ਜ਼ਹਿਰੀਲਾ ਟੀਕਾ ਲਗਾਉਣ ਕਰਕੇ ਹੋਈ ਹੈ।ਇਸ ਮਾਮਲੇ ਤੇ ਪੁਲੀਸ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੁਣ ਉਸਦੀ ਮੈਡੀਕਲ ਦੀ ਰਿਪੋਟ ਦੇ ਅਾਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All