ਪੱਤਰ ਪ੍ਰੇਰਕ
ਪਠਾਨਕੋਟ, 15 ਸਤੰਬਰ
ਪਿੰਡ ਜੰਦਰਈ ਨਿਚਲੀ ਵਿੱਚ ਇੱਕ ਵਿਅਕਤੀ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਸ਼ਪਾਲ ਸਿੰਘ (55) ਵਾਸੀ ਜੰਦਰਈ ਨਿਚਲੀ ਵਜੋਂ ਹੋਈ ਹੈ ਅਤੇ ਉਸ ਦੇ 2 ਬੱਚੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰ ਬਰਿਆਮ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਰਸ਼ਪਾਲ ਸਿੰਘ (55) ਆਪਣੇ ਖੇਤਾਂ ਵਿੱਚ ਘਾਹ ਵੱਢਣ ਲਈ ਗਿਆ ਸੀ ਪਰ ਕਾਫੀ ਸਮਾਂ ਬੀਤਣ ਬਾਅਦ ਵੀ ਜਦ ਉਹ ਘਰ ਨਾ ਆਇਆ। ਇਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਿਚੰਤਾ ਹੋਣ ਲਗ ਪਈ। ਇਸ ਦੌਰਾਨ ਉਹ ਉਸ ਨੂੰ ਦੇਖਣ ਖੇਤਾਂ ਵਿੱਚ ਗਿਆ ਤਾਂ ਉਹ ਖੇਤਾਂ ਵਿੱਚ ਲੰਬਾ ਪਿਆ ਮਿਲਿਆ। ਉਸ ਨੇ ਉਸ ਨੂੰ ਕਾਫ਼ੀ ਹਲੂਣਿਆ। ਉਸ ਦਾ ਸਾਰਾ ਸਰੀਰ ਨੀਲਾ ਪੈ ਚੁੱਕਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸ ਨੇ ਅੱਗੇ ਕਿਹਾ ਕਿ ਉਸ ਦੀ ਮੌਤ ਸੱਪ ਦੇ ਲੜਨ ਨਾਲ ਹੋਈ ਹੈ।