ਤੇਜ਼ ਝੱਖੜ ਅਤੇ ਗੜਿਆਂ ਕਾਰਨ ਫਸਲਾਂ ਨੁਕਸਾਨੀਆਂ

ਮੰਡੀਆਂ ਵਿੱਚ ਪਿਆ ਝੋਨਾ ਭਿੱਜਿਆ; ਖੇਤਾਂ ਵਿੱਚ ਆਲੂ ਅਤੇ ਮਟਰਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬੀਆਂ

ਤੇਜ਼ ਝੱਖੜ ਅਤੇ ਗੜਿਆਂ ਕਾਰਨ ਫਸਲਾਂ ਨੁਕਸਾਨੀਆਂ

ਪਿੰਡ ਹਰਦੋਵਾਲ ਵਿੱਚ ਤੇਜ਼ ਮੀਂਹ ਅਤੇ ਗੜਿਆਂ ਕਾਰਨ ਖੇਤਾਂ ਵਿੱਚ ਵਿਛੀ ਝੋਨੇ ਦੀ ਫਸਲ। ਫੋਟੋ: ਹਰਪਾਲ ਨਾਗਰਾ

ਐੱਨਪੀ ਧਵਨ

ਪਠਾਨਕੋਟ, 24 ਅਕਤੂਬਰ

ਬੀਤੀ ਰਾਤ ਤੋਂ ਹੋਈ ਤੇਜ਼ ਬਾਰਸ਼ ਨਾਲ ਇਸ ਖੇਤਰ ਵਿੱਚ ਖੇਤਾਂ ਵਿੱਚ ਕਟਾਈ ਲਈ ਤਿਆਰ ਖੜ੍ਹੀ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਅਤੇ ਬਾਰਸ਼ ਨਾਲ ਵਿਛ ਗਈ ਹੈ। ਫਿਰੋਜ਼ਪੁਰ ਕਲਾਂ ਮੰਡੀ ਵਿੱਚ ਝੋਨੇ ਦੇ ਖਰੀਦ ਪ੍ਰਬੰਧ ਸਹੀ ਨਾ ਹੋਣ ਦੇ ਚੱਲਦਿਆਂ ਮੰਡੀ ਵਿੱਚ ਪਿਛਲੇ 1 ਹਫ਼ਤੇ ਤੋਂ ਪਈ ਝੋਨੇ ਦੀ ਫਸਲ ਪਾਣੀ ਖੜ੍ਹਨ ਨਾਲ ਗਿੱਲੀ ਹੋ ਗਈ। ਜਿਸ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੋ ਗਿਆ ਹੈ। ਕਿਸਾਨ ਰਵਿੰਦਰ ਸਿੰਘ, ਗੁਰਨਾਮ ਸਿੰਘ, ਸੋਹਨ ਸਿੰਘ, ਰੁਪਿੰਦਰ ਸਿੰਘ, ਵਿਜੇ ਸਿੰਘ, ਪੂਰਨ ਚੰਦ, ਜੇਬੀ ਠਾਕੁਰ, ਦਵਿੰਦਰ ਸਿੰਘ ਅਤੇ ਅੰਕੂ ਨੇ ਦੱਸਿਆ ਕਿ ਖਰੀਦ ਏਜੰਸੀ ਅਤੇ ਮਾਰਕੀਟ ਕਮੇਟੀ ਦੇ ਘਟੀਆ ਪ੍ਰਬੰਧਾਂ ਦੇ ਚੱਲਦੇ ਉਨ੍ਹਾਂ ਦੀ ਫਸਲ ਮੰਡੀ ਵਿੱਚ ਬਰਬਾਦ ਹੋ ਰਹੀ ਹੈ। ਹੁਣ ਰਹੀ ਸਹੀ ਕਸਰ ਬਰਸਾਤ ਨੇ ਕੱਢ ਦਿੱਤੀ ਹੈ ਅਤੇ ਮੰਡੀ ਵਿੱਚ ਜੋ ਫਸਲ ਵੇਚਣ ਲਈ ਉਨ੍ਹਾਂ ਲਿਆਂਦੀ ਸੀ, ਉਹ ਬਰਸਾਤ ਦਾ ਪਾਣੀ ਖੜ੍ਹਨ ਨਾਲ ਗਿੱਲੀ ਹੋ ਗਈ ਹੈ। ਇਸ ਨਾਲ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਫਤਿਹਗੜ੍ਹ ਚੂੜੀਆਂ ਇਲਾਕੇ ਦੇ ਪਿੰਡਾਂ ਵਿੱਚ ਜ਼ੋਰਦਾਰ ਮੀਂਹ, ਝੱਖੜ ਅਤੇ ਗੜੇ ਪੈਣ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਬਾਹ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ, ਪਿੰਡ ਬੇਰੀਆਂਵਾਲਾ ਦੇ ਕਿਸਾਨ ਪਰਮਜੀਤ ਸਿੰਘ, ਰਾਜਪਾਲ ਸਿੰਘ ਨਵਾਂ ਪਿੰਡ, ਪਰਮਿੰਦਰ ਸਿੰਘ ਮੁਰੀਦਕੇ, ਸਰਵਣ ਸਿੰਘ ਹਰਦੋਰਵਾਲ ਅਤੇ ਨੰਬਰਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਕਈ ਥਾਈਂ ਝੋਨੇ ਦੀ ਪੱਕੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਤੇ ਖੇਤਾਂ ’ਚ ਪਾਣੀ ਭਰ ਗਿਆ ਹੈ। ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਨ੍ਹਾਂ ਪਿੰਡਾਂ ਵਿੱਚ ਤਬਾਹੀ ਹੋਈ ਹੈ, ਫਸਲਾਂ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।

ਗੜ੍ਹਸ਼ੰਕਰ(ਜੇ.ਬੀ.ਸੇਖੋਂ/ ਜੋਗਿੰਦਰ ਕੁੱਲਵਾਲ): ਲੰਘੀ ਰਾਤ ਅਤੇ ਤੜਕਸਾਰ ਇਲਾਕੇ ਵਿੱਚ ਪਏ ਭਾਰੀ ਮੀਂਹ ਤੇ ਹਨ੍ਹੇਰੀ ਨਾਲ ਜਿੱਥੇ ਖੇਤਰ ਦੀਆਂ ਮੰਡੀਆਂ ਵਿੱਚ ਪਿਆ ਝੋਨਾ ਖਰਾਬ ਹੋ ਗਿਆ ਉੱਥੇ ਹੀ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਜ਼ਮੀਨ ਵਿਛ ਗਈ ਜਿਸ ਨਾਲ ਝੋਨੇ ਦੇ ਕਾਸ਼ਤਕਾਰਾਂ ਨੂੰ ਵੱਡੀ ਆਰਥਿਕ ਮਾਰ ਪਈ ਹੈ। ਝੋਨੇ ਤੋਂ ਇਲਾਵਾ ਗੜ੍ਹਸ਼ੰਕਰ ਇਲਾਕੇ ਵਿੱਚ ਮਟਰਾਂ, ਆਲੂਆਂ ਅਤੇ ਗੋਭੀ ਦੀ ਫਸਲ ਵੀ ਭਾਰੀ ਮੀਂਹ ਨਾਲ ਬਰਬਾਦ ਹੋ ਗਈ ਹੈ।

ਮਟਰਾਂ ਦੇ ਕਾਸ਼ਤਕਾਰਾਂ ਅਨੁਸਾਰ ਸਤੰਬਰ ਮਹੀਨੇ ਦੇ ਅੰਤ ਵਿੱਚ ਉਨ੍ਹਾਂ ਨੇ ਕਰੀਬ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਨਾਲ ਅਗੇਤੇ ਮਟਰ ਬੀਜੇ ਸਨ ਜੋ ਕਿ ਉਦੋਂ ਭਾਰੀ ਮੀਂਹ ਨਾਲ ਬਰਬਾਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਹੁਣ ਕਿਸਾਨਾਂ ਨੇ ਦੁਬਾਰਾ ਵਾਧੂ ਲਾਗਤਾਂ ਖਰਚ ਕੇ ਮਟਰਾਂ ਦੀ ਬਿਜਾਈ ਕੀਤੀ ਸੀ ਪਰ ਮੁੜ ਕੁਦਰਤ ਦੀ ਆਫ਼ਤ ਨਾਲ ਸਾਰਾ ਕੁੱਝ ਬਰਬਾਦ ਹੋ ਗਿਆ ਹੈ।ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਮੱਟੂ ਅਤੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਭੱਜਲ ਨੇ ਸਰਕਾਰ ਤੋਂ ਕਿਸਾਨਾਂ ਲਈ ਵਿਸ਼ੇਸ਼ ਮੁਆਵਜ਼ੇ ਦੀ ਮੰਗ ਕੀਤੀ ਹੈ।

ਅਜਨਾਲਾ (ਸੁਖਦੇਵ ਸਿੰਘ ਸੁੱਖ): ਬੇਮੌਸਮੇ ਮੀਂਹ ਕਾਰਨ ਫਸਲਾਂ ਡਿੱਗਣ ਅਤੇ ਗੜੇ ਪੈਣ ਕਾਰਨ ਝਾੜ ਘੱਟ ਨਿਕਲਣ ਦਾ ਕਿਸਾਨਾਂ ਨੂੰ ਖਦਸ਼ਾ ਪੈਦਾ ਹੋ ਗਿਆ ਹੈ। ਭਾਰੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਪੱਕੇ ਝੋਨੇ ਅਤੇ ਬਾਸਮਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਮੀਂਹ ਕਾਰਨ ਛੱਤ ਡਿੱਗੀ, ਪਰਿਵਾਰ ਦੇ ਦੋ ਜੀਅ ਜ਼ਖ਼ਮੀ਼

ਫਿਲੌਰ (ਪੱਤਰ ਪ੍ਰੇਰਕ): ਸਥਾਨਕ ਡਾਕਖਾਨੇ ਦੇ ਪਿਛਲੇ ਪਾਸੇ ਇੱਕ ਮਕਾਨ ਦੀ ਛੱਤ ਮੀਂਹ ਕਾਰਨ ਡਿੱਗ ਪਈ, ਜਿਸ ਨਾਲ ਦੋ ਵਿਅਕਤੀ ਜਖ਼ਮੀ ਹੋ ਗਏ। ਰਾਤ ਵੇਲੇ ਪਏ ਮੀਂਹ ਦੌਰਾਨ ਛੱਤ ਡਿੱਗਣ ਕਾਰਨ ਦੀਪ ਅਤੇ ਉਸ ਦੀ ਪਤਨੀ ਮੀਤ ਕੌਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦੇ ਮੰਗ ਕੀਤੀ ਕਿ ਉਨ੍ਹਾਂ ਨੂੰ ਮੁਆਵਜ਼ਾ ਦਵਾਇਆ ਜਾਵੇ ਤਾਂ ਜੋ ਉਹ ਆਪਣਾ ਸਿਰ ਢੱਕ ਸਕਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਸ਼ਹਿਰ

View All