ਬਾਰਿਸ਼ ਨਾਲ ਫਸਲਾਂ ਦਾ ਨੁਕਸਾਨ; ਕਿਸਾਨਾਂ ਦੇ ਸਾਹ ਸੂਤੇ

ਕਣਕ ਨੂੰ ਕੁੰਗੀ ਪੈਣ ਦਾ ਖਤਰਾ; ਦੁੱਧ ਦਾ ਭਾਅ ਡਿੱਗਿਆ; ਤੂੜੀ ਦੇ ਭਾਅ ਵਿੱਚ ਭਾਰੀ ਵਾਧਾ

ਬਾਰਿਸ਼ ਨਾਲ ਫਸਲਾਂ ਦਾ ਨੁਕਸਾਨ; ਕਿਸਾਨਾਂ ਦੇ ਸਾਹ ਸੂਤੇ

ਤਰਨ ਤਾਰਨ ਨੇੜੇ ਇੱਕ ਖੇਤ ਵਿੱਚ ਬਾਰਸ਼ ਨਾਲ ਹੋਏ ਨੁਕਸਾਨ ਦੀ ਝਲਕ| -ਫੋਟੋ:ਗੁਰਬਖਸ਼ਪੁਰੀ

ਗੁਰਬਖਸ਼ਪੁਰੀ

ਤਰਨ ਤਾਰਨ, 22 ਜਨਵਰੀ

ਅੱਜ ਸਵੇਰ ਤੋਂ ਜ਼ਿਲ੍ਹੇ ਦੇ ਦੂਰ ਦੂਰ ਤੱਕ ਦੇ ਭਾਗਾਂ ਵਿੱਚ ਲਗਾਤਾਰ ਹੋ ਰਹੀ ਹਲਕੀ ਤੋਂ ਦਰਮਿਆਨੀ ਬਾਰਸ਼ ਨੇ ਜਿੱਥੇ ਆਮ ਜ਼ਿੰਦਗੀ ਦੀ ਰਫ਼ਤਾਰ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਉਥੇ ਇਸ ਨੇ ਕਿਸਾਨਾਂ ਦੇ ਸਾਹ ਤੱਕ ਸੂਤ ਦਿੱਤੇ ਹਨ| ਕੋਈ 20 ਦਿਨ ਪਹਿਲਾਂ ਤਿੰਨ ਦਿਨ ਤੱਕ ਲਗਾਤਾਰ ਹੁੰਦੀ ਰਹੀ ਬਾਰਿਸ਼ ਨੇ ਗਿੱਲੇ ਕੀਤੇ ਖੇਤ, ਕਣਕ ਦੀ ਬਿਜਾਈ ਲਈ ਵੱਤਰ ਵਿੱਚ ਨਾ ਆਉਣ ਕਰਕੇ ਮਟਰਾਂ-ਆਲੂਆਂ ਵਾਲੇ ਸੈਂਕੜੇ ਏਕੜ ਖੇਤਾਂ ਵਿੱਚ ਕਣਕ ਦੀ ਬਿਜਾਈ ਨਹੀਂ ਕੀਤੀ ਜਾ ਸਕੀ| ਬੀਤੇ ਤਿੰਨ ਹਫ਼ਤਿਆਂ ਤੋਂ ਧੁੱਪ ਦੇ ਨਾ ਨਿਕਲਣ ਕਰਕੇ ਸੁੱਕਾ ਚਾਰਾ (ਤੂੜੀ) ਦੀ ਕੀਮਤ ਕਰੀਬ 400 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ ਅੱਜ 700 ਰੁਪਏ ਤੱਕ ਜਾ ਪੁੱਜੀ ਹੈ| ਇਸ ਦੇ ਨਾਲ ਹੀ ਦੁੱਧ ਅਤੇ ਦੁੱਧ ਦੀਆਂ ਬਣੀਆਂ ਵਸਤਾਂ ਦੀ ਮਾਰਕੀਟ ਵਿੱਚ ਲਾਗਤ ਘੱਟ ਜਾਣ ਕਰਕੇ ਦੁੱਧ ਦੀ ਕੀਮਤ ਥੱਲੇ ਜਾ ਪਈ ਹੈ| ਇਲਾਕੇ ਦੇ ਪਿੰਡ ਸ਼ਹਾਬਪੁਰ-ਡਿਆਲ ਦੇ ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਬਾਰਸ਼ ਨਾਲ ਕਣਕ ਨੂੰ ਪੀਲੀ ਕੁੰਗੀ ਦੇ ਰੋਗ ਲੱਗਣ ਦਾ ਖਤਮ ਵਧੇਰੇ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵਾਤਾਵਰਨ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਕਣਕ ਦੀ ਫਸਲ ਦੇ ਪੱਕਣ ਦੀ ਰਫ਼ਤਾਰ ਮੱਧਮ ਹੋ ਗਈ ਹੈ| ਜਿਸ ਨਾਲ ਫਸਲ ਦੇ ਝਾੜ ’ਤੇ ਮਾੜਾ ਅਸਰ ਪੈਣ ਦੀਆਂ ਸੰਭਾਨਾਵਾਂ ਦਿਖਾਈ ਦੇ ਰਹੀਆਂ ਹਨ| ਕਿਸਾਨ ਆਗੂ ਗੁਰਬਾਜ ਸਿੰਘ ਸਿੱਧਵਾਂ ਨੇ ਕਿਹਾ ਕਿ ਇਹ ਬਾਰਿਸ਼ ਕਿਸਾਨਾਂ ਲਈ ਚਾਰ ਚੁਫੇਰੇ ਤੋਂ ਨੁਕਸਾਨ ਵਾਲੀ ਹੈ| ਮੁੱਖ ਖੇਤੀਬਾੜੀ ਅਧਿਕਾਰੀ ਜਗਵਿੰਦਰ ਸਿੰਘ ਨੇ ਕਿਹਾ ਕਿ ਅਜੇ ਤੱਕ ਹੋਈ ਬਾਰਿਸ਼ ਨਾਲ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ| ਅਧਿਕਾਰੀ ਨੇ ਨਾਲ ਹੀ ਕਿਹਾ ਕਿ ਬਾਰਸ਼ ਦੇ ਜਿਆਦਾ ਪੈਣ ਨਾਲ ਕਣਕ ਨੂੰ ਪੀਲੀ ਕੁੰਗੀ ਦੇ ਲੱਗਣ ਦਾ ਖਤਰਾ ਹੋ ਸਕਦਾ ਹੈ|

ਸ਼ਾਹਕੋਟ(ਗੁਰਮੀਤ ਸਿੰਘ ਖੋਸਲਾ): ਕਈ ਦਿਨਾਂ ਦੀ ਬੱਦਲਵਾਈ ਤੋਂ ਬਾਅਦ ਅੱਜ ਪਏ ਮੀਂਹ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਬੇ-ਅਥਾਂਹ ਵਾਧਾ ਕਰ ਦਿੱਤਾ ਹੈ। ਅੱਜ ਦੁਬਾਰਾ ਫਿਰ ਪਏ ਮੀਂਹ ਨੇ ਰੋਜ਼ਾਨਾ ਮਿਹਨਤ ਕਰਕੇ ਰੋਟੀ ਦਾ ਜੁਗਾੜ ਪੈਦਾ ਕਰਨ ਵਾਲੇ ਕਿਰਤੀਆਂ ਦੀਆਂ ਮੁਸ਼ਕਿਲਾਂ ਵਿੱਚ ਬੇਤਹਾਸ਼ਾ ਵਾਧਾ ਕਰ ਦਿੱਤਾ ਹੈ। ਕੁਝ ਦਿਨ ਪਹਿਲਾ ਪਏ ਲਗਾਤਾਰ ਭਾਰੀ ਮੀਂਹ ਦਾ ਪਾਣੀ ਹੀ ਅਜੇ ਫਸਲਾਂ ਵਿਚੋ ਨਹੀ ਸੁੱਕਿਆ ਸੀ ਕਿ ਅੱਜ ਫਿਰ ਮੀਂਹ ਨੇ ਕਿਸਾਨਾਂ ਨੂੰ ਵੱਡੇ ਫਿਕਰਾਂ ਵਿਚ ਪਾ ਦਿੱਤਾ ਹੈ। ਕਿਸਾਨ ਸੁੱਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਆਲੂਆਂ ਦੀ ਫਸਲ ਵਿਚ ਪਾਣੀ ਖੜ੍ਹਾ ਰਹਿਣ ਕਾਰਣ ਉਹ ਬਿਮਾਰੀਆਂ ਦੀ ਜਕੜ ਵਿਚ ਆ ਰਿਹਾ ਹੈ। 

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਫ਼ਸਲਾਂ ਦਾ ਨਿਰੀਖਣ

ਅਟਾਰੀ(ਦਿਲਬਾਗ ਗਿੱਲ): ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਦਲਜੀਤ ਸਿੰਘ ਵੱਲੋਂ ਅੱਜ ਬਲਾਕ ਅਟਾਰੀ ਦੇ ਪਿੰਡ ਘਰਿੰਡਾ, ਰਣੀਕੇ, ਅਟਾਰੀ, ਰੋੜਾਂਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਬਾਰਸ਼ ਕਾਰਨ ਫ਼ਸਲਾਂ ’ਤੇ ਪੈ ਰਹੇ ਪ੍ਰਭਾਵ ਸਬੰਧੀ ਫ਼ਸਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੋਈ ਬਦਲਵਾਈ ਕਾਰਨ ਕੁੱਝ ਥਾਵਾਂ ’ਤੇ ਕਣਕ ਦੀ ਫਸਲ ਉਪਰ ਪੀਲਾਪਣ ਨੋਟ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦਾ ਇਹ ਪੀਲਾਪਣ ਬਦਲਵਾਈ ਕਾਰਨ ਹੋ ਰਿਹਾ ਹੈ ਅਤੇ ਇਸ ਉਪਰ ਕਿਸੇ ਤਰ੍ਹਾਂ ਦੀ ਕੋਈ ਦਵਾਈ ਜਾਂ ਖਾਦ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਖਾਸ ਕਰਕੇ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਡਾ. ਤੇਜਬੀਰ ਸਿੰਘ ਭੰਗੂ ਖੇਤੀਬਾੜੀ ਅਫ਼ਸਰ ਅਟਾਰੀ, ਡਾ. ਬਲਜਿੰਦਰ ਸਿੰਘ ਭੁੱਲਰ ਖੇਤੀਬਾੜੀ ਅਫ਼ਸਰ, ਡਾ. ਜਸਪਾਲ ਸਿੰਘ ਬੱਲ ਖੇਤੀਬਾੜੀ ਵਿਸਥਾਰ ਅਫ਼ਸਰ ਤੋਂ ਇਲਾਵਾ ਕਿਸਾਨ ਹਰਜਿੰਦਰ ਸਿੰਘ ਘਰਿੰਡਾ, ਗੁਰਪਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।

ਰੇਹੜੀ-ਫੜ੍ਹੀ ਕਾਰੋਬਾਰ ਪ੍ਰਭਾਵਿਤ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਮੀਂਹ ਅਤੇ ਬੱਦਲਵਾਈ ਦੇ ਨਿਰੰਤਰ ਚੱਲ ਰਹੇ ਸਿਲਸਿਲੇ ਦੌਰਾਨ ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨੇ ਇੱਕ ਵਾਰ ਮੁੜ ਲੋਕਾਂ ਨੂੰ ਕਾਂਬਾ ਛੇੜਿਆ ਹੈ । ਇਸ ਦੌਰਾਨ ਕਈ ਵਾਰ ਵਿਚਾਲੇ ਮੋਹਲੇਧਾਰ ਮੀਂਹ ਵੀ ਪਿਆ ਹੈ। ਇਸ ਦੌਰਾਨ ਇੱਥੇ ਲਗਪਗ 11 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਅੱਜ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ । । ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਰੇਹੜੀ, ਫੜ੍ਹੀ, ਰਿਕਸ਼ੇ ਵਾਲੇ ਤੇ ਹੋਰ ਲੋਕਾਂ ਦੇ ਕਾਰੋਬਾਰ ਪ੍ਰਭਾਵਤ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All