DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Crime News: ਚੋਰੀ ਦੇ 57 ਮੋਬਾਈਲਾਂ ਸਣੇ ਚਾਰ ਮੁਲਜ਼ਮ ਕਾਬੂ

ਦਿੱਲੀ, ਲੁਧਿਆਣਾ ਤੇ ਚੰਡੀਗੜ੍ਹ ’ਚ ਵੇਚਦੇ ਸਨ ਲੁੱਟ-ਖੋਹ ਦੇ ਮੋਬਾੲੀਲ

  • fb
  • twitter
  • whatsapp
  • whatsapp
featured-img featured-img
ਫੜੇ ਗਏ ਮੁਲਜ਼ਮਾਂ ਬਾਰੇ ਦੱਸਦੇ ਹੋਏ ਡੀ ਐੱਸ ਪੀ ਬਲਜੀਤ ਸਿੰਘ ਹੁੰਦਲ ਅਤੇ ਪੁਲੀਸ ਮੁਲਾਜ਼ਮ।
Advertisement

ਸਥਾਨਕ ਪੁਲੀਸ ਨੇ ਨਾਕਾਬੰਦੀ ਦੌਰਾਨ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਕੇ 57 ਚੋਰੀ ਅਤੇ ਲੁੱਟ-ਖੋਹ ਦੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਹ ਮੋਬਾਈਲ ਦਿੱਲੀ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਵੇਚਦੇ ਸਨ।

ਡੀ ਐੱਸ ਪੀ ਜੰਡਿਆਲਾ ਗੁਰੂ ਬਲਜੀਤ ਸਿੰਘ ਹੁੰਦਲ ਨੇ ਦੱਸਿਆ 31 ਜੁਲਾਈ ਨੂੰ ਪੁਲੀਸ ਟੀਮ ਨੇ ਅਮਰਕੋਟ ਨੇੜੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਕਾਰ ਦੀ ਤਲਾਸ਼ੀ ਲੈਣ ’ਤੇ ਬੈਗ ਵਿਚੋਂ 57 ਮੋਬਾਈਲ ਫੋਨ ਬਰਾਮਦ ਹੋਏ। ਪੁਲੀਸ ਨੇ ਇਸ ਮਾਮਲੇ ਵਿੱਚ ਹਰਭੇਜ ਸਿੰਘ, ਅੰਮ੍ਰਿਤਪਾਲ ਸਿੰਘ, ਰਾਜੇਸ਼ ਬੰਸਲ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਹ ਮੋਬਾਈਲ ਵੱਖ-ਵੱਖ ਥਾਵਾਂ ਤੋਂ ਚੋਰੀ ਅਤੇ ਝਪਟਮਾਰੀ ਨਾਲ ਲੁੱਟੇ ਗਏ ਸਨ। ਇਸ ਤੋਂ ਇਲਾਵਾ ਉਹ ਸਸਤੇ ਭਾਅ ‘ਤੇ ਚੋਰੀ ਦੇ ਮੋਬਾਈਲ ਖਰੀਦ ਕੇ ਵੀ ਅੱਗੇ ਵੇਚ ਦਿੰਦੇ ਸਨ। ਡੀ ਐੱਸ ਪੀ ਹੁੰਦਲ ਨੇ ਦੱਸਿਆ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਮੋਬਾਈਲ ਮਕੈਨਿਕ ਹੈ, ਜੋ ਚੋਰੀ ਕੀਤੇ ਮੋਬਾਈਲਾਂ ਦੇ ਪੁਰਜ਼ੇ ਬਦਲ ਕੇ ਜਾਂ ਉਨ੍ਹਾਂ ਦੀ ਪਛਾਣ ਨਾਲ ਛੇੜਛਾੜ ਕਰ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ। ਪੁਲੀਸ ਨੂੰ ਸ਼ੱਕ ਹੈ ਕਿ ਇਸ ਗਰੋਹ ਨਾਲ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਮੋਬਾਈਲਾਂ ਦੀ ਮਾਲਕਾਂ ਦੀ ਪਛਾਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਚੋਰੀ ਦਾ ਮੋਬਾਈਲ ਖਰੀਦਣ ਜਾਂ ਵੇਚਣ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
×