ਮਾਧੋਪੁਰ ਹਾਈਡਲ ਨਹਿਰ ਵਿੱਚ ਪਾੜ
ਮਾਧੋਪੁਰ ਹਾਈਡਲ ਨਹਿਰ ਜੋ ਮੁਰੰਮਤ ਕਰਨ ਬਾਅਦ ਮੁੜ ਸ਼ੁਰੂ ਹੁੰਦੇ ਸਾਰ ਹੀ ਲੀਕ ਹੋ ਗਈ ਅਤੇ ਵੱਡਾ ਪਾੜ ਪੈ ਗਿਆ। ਪਾੜ ਦਾ ਮੌਕਾ ਦੇਖਣ ਲਈ ਜਲ ਸਰੋਤ ਵਿਭਾਗ ਦੀ ਚੰਡੀਗੜ੍ਹ ਤੋਂ ਟੀਮ ਮੌਕੇ ਉੱਪਰ ਪੁੱਜੀ ਅਤੇ ਟੀਮ ਨੇ ਉਕਤ ਸਾਰੀ...
Advertisement
ਮਾਧੋਪੁਰ ਹਾਈਡਲ ਨਹਿਰ ਜੋ ਮੁਰੰਮਤ ਕਰਨ ਬਾਅਦ ਮੁੜ ਸ਼ੁਰੂ ਹੁੰਦੇ ਸਾਰ ਹੀ ਲੀਕ ਹੋ ਗਈ ਅਤੇ ਵੱਡਾ ਪਾੜ ਪੈ ਗਿਆ। ਪਾੜ ਦਾ ਮੌਕਾ ਦੇਖਣ ਲਈ ਜਲ ਸਰੋਤ ਵਿਭਾਗ ਦੀ ਚੰਡੀਗੜ੍ਹ ਤੋਂ ਟੀਮ ਮੌਕੇ ਉੱਪਰ ਪੁੱਜੀ ਅਤੇ ਟੀਮ ਨੇ ਉਕਤ ਸਾਰੀ ਜਗ੍ਹਾ ਦਾ ਮੁਆਇਨਾ ਕੀਤਾ ਕਿ ਇਹ ਨਹਿਰ ਮੁੜ ਕਿਉਂ ਟੁੱਟੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਗਸਤ ਮਹੀਨੇ ਵਿੱਚ ਰਾਵੀ ਦਰਿਆ ’ਚ ਆਏ ਹੜ੍ਹਾਂ ਕਾਰਨ ਇਹ ਨਹਿਰ ਵੀ ਓਵਰਫਲੋਅ ਹੋ ਗਈ ਸੀ ਅਤੇ ਪਾਣੀ ਬੇੜ੍ਹੀਆਂ ਪਿੰਡ ਵਿੱਚ ਵੜ ਗਿਆ ਸੀ ਜਦ ਸਾਰਾ ਪਿੰਡ ਡੁੱਬ ਗਿਆ ਤਾਂ ਫਿਰ ਉਸ ਵੇਲੇ ਪਿੰਡ ਕੋਲ ਪੈਂਦੇ ਸਿਲਟ ਇਜੈਕਟਰ ਕੋਲ ਨਹਿਰ ਨੂੰ ਮਸ਼ੀਨ ਨਾਲ ਤੋੜ ਕੇ ਪਾਣੀ ਨੂੰ ਰਾਵੀ ਦਰਿਆ ਵੱਲ ਮੋੜਿਆ ਗਿਆ ਸੀ। ਨਹਿਰ ਦਾ ਪਾਣੀ ਰਾਵੀ ਦਰਿਆ ਵਿੱਚ ਦਾਖਲ ਹੋਣ ਨਾਲ ਪਿੰਡ ਵਾਸੀ ਮਸਾਂ ਬਚ ਸਕੇ ਅਤੇ ਕਿਸ਼ਤੀਆਂ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਜਦ ਕਿ ਉਨ੍ਹਾਂ ਦੇ ਘਰਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਸੀ। ਟੁੱਟ ਗਈ ਨਹਿਰ ਨੂੰ ਮੁੜ ਕਰੋੜਾਂ ਰੁਪਏ ਲਗਾ ਕੇ ਮੁਰੰਮਤ ਕੀਤੀ ਗਈ ਅਤੇ ਉਸ ਨੂੰ ਚੈੱਕ ਕਰਨ ਲਈ ਥੋੜ੍ਹਾ ਜਿਹਾ ਪਾਣੀ ਛੱਡਿਆ ਗਿਆ ਸੀ, ਅਜੇ ਪਾਣੀ ਛੱਡਿਆ ਹੀ ਸੀ ਕਿ ਸਿਲਟ ਇਜੈਕਟਰ ਕੋਲ ਮੁੜ ਲੀਕੇਜ ਹੋ ਗਈ ਅਤੇ ਨਹਿਰ ਵਿੱਚ ਪਾੜ ਪੈ ਗਿਆ। ਜਿਸ ਨਾਲ ਲੋਕਾਂ ਵਿੱਚ ਇੱਕ ਸਹਿਮ ਦਾ ਵਾਤਾਵਰਨ ਪੈਦਾ ਹੋ ਗਿਆ। ਪਰ ਵਿਭਾਗ ਨੇ ਤੁਰੰਤ ਪਾਣੀ ਨੂੰ ਬੰਦ ਕਰਵਾ ਦਿੱਤਾ ਅਤੇ ਇਸ ਦਾ ਪੱਕਾ ਹੱਲ ਕਰਨ ਲਈ ਡਿਜ਼ਾਇਨ ਦੀ ਟੀਮ ਨੂੰ ਮੌਕੇ ਉੱਤੇ ਸੱਦਿਆ। ਪਾਵਰਕੌਮ ਵਿਭਾਗ ਦੇ ਐਸਈ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਡਿਜ਼ਾਇਨ ਦੀ ਟੀਮ ਅੱਜ ਮੌਕਾ ਦੇਖਣ ਆਈ ਹੈ ਅਤੇ ਇਹ ਹੁਣ ਸਿਲਟ ਇਜੈਕਟਰ ਬਾਰੇ ਨਵਾਂ ਡਿਜ਼ਾਇਨ ਤਿਆਰ ਕਰਕੇ ਦੇਵੇਗੀ ਅਤੇ ਉਸ ਤੋਂ ਬਾਅਦ ਹੀ ਇਸ ਦਾ ਕੰਮ ਮੁੜ ਸ਼ੁਰੂ ਹੋ ਸਕੇਗਾ।
Advertisement
Advertisement
